ਵਿਸਤਾਰ
ਹੋਰ ਪੜੋ
ਸਮਾਜਿਕ ਕੰਮ ਵਖਰਾ ਹੈ ਕਿਉਂਕਿ ਇਹ ਜਿਵੇਂ ਲੋਂੜੀਂਦਾ ਹੈ। ਬਸ ਜਿਵੇਂ ਇਕ ਮਨੋ ਵਿਗਿਆਨਕ, ਇਕ ਮਨੋ ਵਿਗਿਆਨੀ ਡਾਕਟਰ ਦੀ ਤਰਾਂ। ਇਹ ਕੋਈ ਸਮਸਿਆ ਨਹੀਂ। (ਸੋ, ਕੀ ਮੈਂ ਇਹ ਕਰਨ ਦੇ ਨਾਲ ਆਪਣੇ ਪਿਛਲੇ ਮਾੜੇ ਕਰਮਾਂ ਨੂੰ ਪੂਰਾ ਕਰ ਰਹੀ ਹਾਂ? ਮੇਰਾ ਭਾਵ, ਇਹ ਜਿਵੇਂ ਮੇਰੇ ਸ਼ੁਧ ਕਰਨ ਦਾ ਇਕ ਤਰੀਕਾ ਹੈ? ਮੈਂ ਉਹ ਸਵਾਲ ਪੁਛ ਰਹੀ ਹਾਂ ਜਾਂ...) ਨਹੀਂ, ਤੁਸੀਂ ਲੋਕਾਂ ਦੀ ਮਦਦ ਕਰ ਰਹੇ ਹੋ। ਬਸ ਇਹ ਸੋਚੋ ਕਿ ਤੁਸੀਂ ਪ੍ਰਮਾਤਮਾ ਦਾ ਕੰਮ ਕਰ ਰਹੇ ਹੋ ਲੋਕਾਂ ਦੇ ਦੁਖ ਨੂੰ ਦੂਰ ਕਰਨ ਵਿਚ ਮਦਦ ਕਰਨ ਲਈ। ਇਹ ਬਹੁਤ ਚੰਗਾ ਕੰਮ ਹੈ। ਬਿਨਾਂਸ਼ਕ, ਇਹ ਬਹੁਤ ਮੁਸ਼ਕਲ ਹੈ, ਬਹੁਤ ਮੁਸ਼ਕਲ । ਮੇਰਾ ਕੰਮ ਵੀ ਬਹੁਤ ਮੁਸ਼ਕਲ ਹੈ। ਸਿਰਫ ਕਿ ਤੁਸੀਂ ਇਹ ਨਹੀਂ ਜਾਣਦੇ। […]ਇਕ ਪ੍ਰਤਿਭਾ ਹੋਣ ਲਈ ਇਸ ਲਈ ਲਗਾਤਾਰ ਸਮਰਪਣ ਦੀ ਲੋੜ ਹੈ। ਹਾਂਜੀ, ਹਾਂਜੀ, ਹਾਂਜੀ। ਲਗਾਤਾਰ ਸੰਘਰਸ਼, ਲਗਾਤਾਰ ਕੋਸ਼ਿਸ਼ ਅਤੇ ਕੋਸ਼ਿਸ਼ ਕਰਦੇ ਰਹਿਣਾ। ਉਥੇ ਕੋਈ ਪ੍ਰਤਿਭਾ ਨਹੀਂ ਹੈ। ਉਥੇ ਧਰਤੀ ਉਤੇ ਕੋਈ ਸਤਿਗੁਰੂ ਨਹੀਂ ਹੈ ਲਗਾਤਾਰ ਸਮਰਪਣ ਨੂੰ ਛਡ ਕੇ। ਅਤੇ ਇਹ ਹੈ ਜੋ ਇਕ ਆਮ ਵਿਆਕਤੀ ਅਤੇ ਇਕ ਸਮਰਪਿਤ ਵਿਆਕਤੀ ਵਿਚਕਾਰ ਅੰਤਰ ਬਣਾਉਂਦਾ ਹੈ।ਇਹ ਸਖਤ ਕੰਮ ਹੈ, ਪਰ ਜੇਕਰ ਤੁਸੀਂ ਇਹ ਪਸੰਦ ਕਰਦੇ ਹੋ, (ਹਾਂਜੀ, ਬਹੁਤ ਪਸੰਦ ਕਰਦੇ।) ਜੇਕਰ ਤੁਸੀਂ ਹੋਰਨਾਂ ਦੀ ਖੁਸ਼ੀ ਵਿਚ ਅਨੰਦ ਮਾਣਦੇ ਹੋ, ਇਹ ਹੈ ਜਿਵੇਂ ਸਾਨੂੰ ਕਰਨਾ ਜ਼ਰੂਰੀ ਹੈ। (ਅਤੇ ਉਥੇ ਸੁਰਖਿਆ ਹੋਵੇਗੀ? ਮੇਰਾ ਭਾਵ, ਅਸੀਂ ਹੋਰਨਾਂ ਦੀਆਂ ਨਾਕਾਰਾਤਮਿਕ ਐਨਰਜ਼ੀਆਂ ਨੂੰ ਲੈਂਦੇ।) ਤੁਸੀਂ ਚਾਰਜ਼ ਕੀਤੇ ਗਏ ਪ੍ਰਮਾਤਮਾ ਦੇ (ਪਵਿਤਰ) ਨਾਵਾਂ ਨੂੰ ਦੁਹਰਾਉ (ਹਾਂਜੀ।) ਜੋ ਤੁਹਾਨੂੰ ਕਲ ਦਿਤੇ ਗਏ ਸਨ, ਸਾਰਾ ਸਮਾਂ, ਨਾਲੇ ਆਪਣੀ ਮਾਲਸ਼, ਆਪਣੇ ਰਾਜ਼ੀ ਕਰਨ ਵਾਲੇ ਇਲਾਜ਼ ਦੌਰਾਨ, ਸੋ ਤੁਹਾਡੇ ਕੋਲ ਘਟ ਸਮਸਿਆਵਾਂ ਹੋਣਗੀਆਂ। ਅਤੇ ਦਿਨ ਦੇ ਸਮੇਂ ਆਪਣੇ ਕੰਮ ਦੌਰਾਨ, ਤੁਸੀਂ ਹਮੇਸ਼ਾਂ ਪੰਜ (ਪਵਿਤਰ) ਨਾਵਾਂ ਨੂੰ ਉਚਾਰੋ, ਜਦੋਂ ਵੀ ਤੁਸੀਂ ਕਰ ਸਕਦੇ ਹੋ, ਅਤੇ ਇਹ ਤੁਹਾਨੂੰ ਸੁਰਖਿਅਤ ਰਖੇਗਾ। ਅਤੇ ਬਾਅਦ ਵਿਚ, ਜਦੋਂ ਤੁਸੀਂ ਇਸ ਦੇ ਆਦੀ ਹੋ ਜਾਂਦੇ ਹੋ, ਇਹ ਸਵੈ-ਚਲਤ ਹੋ ਜਾਂਦਾ ਹੈ।Photo Caption: ਜੀਵਨ ਦੇ ਤਾਜ ਨੂੰ ਨਮਸਕਾਰ ਕਰਨ ਲਈ ਬਾਹਰ ਝੁਕਣਾ