ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਜੋ ਵੀ ਸਾਡੇ ਅੰਦਰ ਹੈ ਉਹੀ ਬਾਹਰ ਪ੍ਰਗਟ ਹੁੰਦਾ ਹੈ, ਚਾਰ ਹਿਸ‌ਿਆਂ ਦਾ ਚੌਥਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਸੋ ਅਸੀਂ ਹਮੇਸ਼ਾਂ ਛੁਪ ਨਹੀਂ ਸਕਦੇ। ਜੋ ਵੀ ਸਾਡੇ ਅੰਦਰ ਹੈ ਬਾਹਰ ਪ੍ਰਗਟ ਹੁੰਦਾ ਹੈ, ਸਾਡੇ ਸਿਰ ਉਪਰ ਜਾਂ ਸਮੁਚੇ ਸਰੀਰ ਦੇ ਆਸ ਪਾਸ। ਕੁਝ ਲੋਕ ਦੇਖ ਸਕਦੇ ਹਨ ਸਾਡਾ ਆਭਾ ਮੰਡਲ, ਪੜ ਸਕਦੇ ਹਨ ਸਾਡਾ ਆਭਾ ਮੰਡਲ, ਉਹ ਜਾਣ ਲੈਂਣਗੇ ਅਸੀਂ ਕੀ ਹਾਂ ਅੰਦਰ। ਸੋ ਸਾਡੇ ਲਈ ਜ਼ਰੂਰੀ ਹੈ ਯਕੀਨੀ ਬਨਾਉਣਾ ਕਿ ਅਸੀਂ ਪਵਿਤਰ ਹਾਂ ਅੰਦਰੋ। ਸਾਡਾ ਇਰਾਦਾ ਜ਼ਰੂਰ ਹੀ ਨੇਕ ਹੋਣਾ ਚਾਹੀਦਾ। ਸਾਡਾ ਮਨੋਰਥ ਜ਼ਰੂਰ ਹੀ ਉਦਾਰਚਿਤ ਹੋਣਾ ਚਾਹੀਦਾ।

ਮੈਂ ਨਹੀਂ ਜਾਣਦੀ ਕਿਉਂ ਮੈਂ ਤੁਹਾਨੂੰ ਦਸ ਰਹੀ ਹਾਂ ਇਸ ਕਿਸਮ ਦੀਆਂ ਚੀਜ਼ਾਂ... ਆਹ, ਆਭਾ ਮੰਡਲ ਕਰਕੇ, ਹੈਂਜੀ? (ਹਾਂਜੀ, ਸਤਿਗੁਰੂ ਜੀ।) ਠੀਕ ਹੈ। ( ਤੁਹਾਡੇ ਕੋਲ ਕਿਹੋ ਜਿਹਾ ਆਭਾ ਮੰਡਲ ਹੈ, ਸਤਿਗੁਰੂ ਜੀ? ) ਜਦੋਂ ਮੈਂ ਠਹਿਰੀ ਸੀ ਹੋਟਲਾਂ ਵਿਚੋਂ ਇਕ ਮੋਨਾਕੋ ਵਿਚ, ਹੋਟਲ ਦੇ ਮੁੰਡ‌ਿਆਂ (ਬੈਲਬੋਏ) ਵਿਚੋਂ ਇਕ, ਉਹਨੇ ਮੇਰਾ ਆਭਾ ਮੰਡਲ ਦੇਖਿਆ। (ਹਾਂਜੀ।) ਜਦੋਂ ਵੀ ਉਹਨੇ ਮੈਨੂੰ ਦੇਖਣਾ, ਹਮੇਸ਼ਾਂ ਜਿਵੇਂ, ਆਪਣਾ ਸਿਰ ਝੁਕਾਉਂਦਾ ਸੀ। ਹੋਟਲ ਦੇ ਮੁੰਡੇ, ਉਹ ਨਹੀਂ ਉਸ ਤਰਾਂ ਕਰਦੇ, ਕੇਵਲ ਉਹੀ। ਠੀਕ ਹੈ। (ਹਾਂਜੀ।) ਅਤੇ ਬਹੁਤ ਹੀ ਸਤਿਕਾਰ ਨਾਲ ਮੇਰੇ ਨਾਲ ਗਲ ਕਰਦਾ ਸੀ। ਉਹ ਇਥੋਂ ਤਕ ਗੋਡ‌ਿਆਂ ਭਾਰ ਝੁਕਿਆ ਸਾਹਮੁਣੇ ਵਡੀ ਹੋਟਲ ਦੇ ਦਰਵਾਜ਼ੇ ਦੇ, ਐਨ ਵਿਚਾਲੇ ਅੰਦਰ ਅਤੇ ਬਾਹਰ ਜਾਣ ਵਾਲੇ ਦਰਵਾਜ਼ੇ ਦੇ। ਅਤੇ ਇਹ ਸਚਮੁਚ ਮੇਰੇ ਲਈ ਜਿਚ ਕਰਨ ਵਾਲੀ ਸੀ, ਸੋ ਮੈਂ ਉਹਨੂੰ ਕਿਹਾ, "ਉਠੋ, ਉਠੋ। ਇਹ ਕੀ ਹੈ? ਕ੍ਰਿਪਾ ਕਰਕੇ, ਉਠੋ। ਹੁਣੇ!" ਫਿਰ ਉਹ ਉਠ ਖਲੋਤਾ। ਉਹ ਸੀ ਇਕ ਬਹੁਤ ਹੀ ਲੰਮਾ ਉਚਾ ਆਦਮੀ, ਅਤੇ ਤਕੜਾ। ਉਹ ਉਨਾਂ ਨੂੰ ਬੈਲਬੋਏ ਆਖਦੇ ਹਨ, ਪਰ ਉਹ ਮੁੰਡੇ ਨਹੀਂ ਹਨ ਹੋਰ। ਉਹ ਤਜ਼ਰਬੇਕਾਰ ਹੋਟਲ ਕਰਮਚਾਰੀ ਹਨ। ਅਤੇ ਉਨਾਂ ਵਿਚੋਂ ਕਈਆਂ ਕੋਲ ਇਥੋਂ ਤਕ ਇਕ ਛੋਟਾ ਜਿਹਾ ਪਿੰਨ ਹੈ। ਜਿਵੇਂ ਇਕ ਪੁਰਸਕਾਰ ਪਛਾਣ ਦਾ ਮੋਨਾਕੋ ਦੇ ਰਾਜ਼ ਕੁਮਾਰ ਐਲਬਰਟ 11 ਵਲੋਂ। ਜੇਕਰ ਉਹ ਬਹੁਤ ਲੰਮੇ ਸਮੇਂ ਲਈ ਕੰਮ ਕਰਦੇ ਹਨ, ਸ਼ਰਧਾ ਭਾਵ ਨਾਲ, ਇਕ ਜਗਾ ਵਿਚ, ਇਕੋ ਨੌਕਰੀ ਵਿਚ, ਕਈ ਸਾਲਾਂ ਤਕ ਜਾਂ ਇਕ ਜਾਂ ਦੋ ਦਹਾਕਿਆਂ ਤਕ ਅਤੇ ਉਹ ਚੰਗੇ ਅਤੇ ਵਫਾਦਾਰ ਹਨ, ਅਤੇ ਮਿਹਨਤੀ, ਫਿਰ ਉਹਨਾਂ ਕੋਲ ਪਿੰਨਾਂ ਵਿਚੋਂ ਇਕ ਹੋਵੇਗਾ ਜੋ ਰਾਜ਼ ਕੁਮਾਰ ਉਨਾਂ ਨੂੰ ਦੇਵੇਗਾ। ਸੋ ਮੈਂ ਉਹਨੂੰ ਪੁਛਿਆ ਇਕ ਦਿਨ: "ਤੁਹਾਨੂੰ ਆਪਣਾ ਸਿਰ ਨਹੀਂ ਝੁਕਾਉਣ ਦੀ ਲੋੜ ਮੇਰੇ ਪ੍ਰਤੀ। ਕਿਉਂ? ਤੁਸੀਂ ਚੀਨੇ ਹੋ, ਜਪਾਨੀ ਜਾਂ ਥਾਏ, ਕੀ? ਜਾਂ ਤੁਹਾਡੇ ਕੋਲ ਇਕ ਥਾਏ, ਜਾਂ ਏਸ਼ੀਅਨ ਪਤਨੀ ਹੈ ਘਰੇ ਜਿਹੜੀ ਤੁਹਾਨੂੰ ਸ‌ਿਖਾਉਂਦੀ ਹੈ ਤੁਹਾਨੂੰ ਆਪਣਾ ਸਿਰ ਝੁਕਾਉਣ ਲਈ?" ਉਹਨੇ ਕਿਹਾ: "ਨਹੀਂ, ਨਹੀਂ, ਨਹੀਂ। ਮੈਂ ਝੁਕਦਾ ਹਾਂ ਤੁਹਾਡੇ ਅਗੇ ਕਿਉਂਕਿ ਤੁਸੀਂ ਪਵਿਤਰ ਹੋ।" ਮੈਂ ਕਿਹਾ: "ਮੈਂ ਬਸ ਵੀਗਨ ਹਾਂ। ਤੁਸੀਂ ਕਿਵੇਂ ਜਾਣਦੇ ਹੋ ਮੈਂ ਪਵਿਤਰ ਹਾਂ?" ਉਹਨੇ ਕਿਹਾ: "ਮੈਂ ਤੁਹਾਡਾ ਆਭਾ ਮੰਡਲ ਦੇਖਿਆ।"

ਹੁਣ ਤੁਹਾਡੇ ਕੋਲ ਅਨੇਕ ਹੀ ਰੰਗਾਂ ਦੇ ਆਭਾ ਮੰਡਲ ਹੋ ਸਕਦੇ ਹਨ, ਪਰ ਹਰ ਕੋਈ ਸਾਏਕਿਕ ਜਾਂ ਲੋਕ ਜਿਨਾਂ ਕੋਲ ਇਸ ਕਿਸਮ ਦੀ ਸਾਏਕਿਕ ਸ਼ਕਤੀ ਹੋਵੇ ਨਹੀਂ ਦੇਖ ਸਕਦੇ ਹਨ ਸਾਰੇ ਤੁਹਾਡੇ ਰੰਗਾਂ ਨੂੰ, ਤੁਸੀਂ ਸਮਝਦੇ ਹੋ ਕੀ ਮੈਂ ਕਹਿ ਰਹੀ ਹਾਂ? (ਹਾਂਜੀ, ਸਤਿਗੁਰੂ ਜੀ।) ਹਾਂਜੀ, ਉਹ ਦੇਖ ਸਕਦੇ ਹਨ ਹੋ ਸਕਦਾ ਇਕ ਜਾਂ ਦੋ, ਸੋ ਇਹ ਆਦਮੀ, ਬੈਲ ਬੋਏ, ਮੈਂ ਰਹੀ ਸੀ ਫੈਅਰਮੌਂਟ ਹੋਟਲ ਵਿਚ ਉਸ ਸਮੇਂ। ਮੇਰੇ ਕੋਲ ਕੋਈ ਘਰ ਨਹੀਂ ਸੀ। ਠੀਕ ਹੈ? (ਹਾਂਜੀ।) ਮੈਨੂੰ ਉਥੇ ਰਹਿਣਾ ਪਿਆ ਕਿਉਂਕਿ ਇੰਟਰਨੈਟ ਤੇਜ਼ ਹੈ, ਅਤੇ ਸਾਰੇ ਸਸਤੇ ਹੋਟਲ ਉਸ ਸਮੇਂ, ਮੌਸਮ ਕਰਕੇ ਜਾਂ ਕੁਝ ਚੀਜ਼, ਸਾਰੇ ਬੁਕ ਹੋ ਗਏ ਸਨ। ਠੀਕ ਹੈ? (ਹਾਂਜੀ।) ਪਰ ਮੈਂ ਰਹੀ ਇਕ ਸਸਤੇ ਕਮਰੇ ਵਿਚ, ਸਭ ਤੋਂ ਸਸਤਾ ਜੋ ਸੰਭਵ ਸੀ। ਪਰ ਉਹ ਹੋਟਲ ਠੀਕ ਹੈ ਤੁਲਨਾ ਕਰਦਿਆਂ ਦੂਸਰੇ ਚਾਰ ਸਿਤਾਰ‌ਿਆਂ ਵਾਲੇ ਹੋਟਲਾਂ ਨਾਲੋਂ ਜੋ ਆਸ ਪਾਸ ਹਨ। (ਹਾਂਜੀ, ਸਤਿਗੁਰੂ ਜੀ।) ਵਧੇਰੇ ਮਹਿੰਗਾ ਹੋਰਨਾਂ ਹੋਟਲਾਂ ਵਿਚ। ਕਿਉਂਕਿ ਇਹ ਹੋਟਲ ਵਧੇਰੇ ਛੁਪੀ ਹੋਈ ਹੈ। (ਹਾਂਜੀ।) ਸਾਹਮੁਣੇ ਨਹੀਂ ਹੈ ਕੈਸੀਨੋ ਦੇ, ਸਾਹਮੁਣੇ ਨਹੀਂ ਹੈ ਉਹਦੇ ਜਿਸ ਨੂੰ ਗੋਲਡਨ ਸਕੁਐਰ ਆਖਿਆ ਜਾਂਦਾ ਹੈ। ਸਚਮੁਚ, ਇਹ ਸੁਨਹਿਰਾ, ਗੋਲਡਨ ਹੈ ਉਥੇ। ਤੁਸੀਂ ਅਦਾ ਕਰਦੇ ਹੋ ਸੋਨੇ ਨਾਲ। ਤੁਸੀਂ ਦੇਖ ਸਕਦੇ ਹੋ ਪਾਰਕ ਕੀਤੀਆਂ ਹੋਈਆਂ, ਸਭ ਕਿਸਮ ਦੀਆਂ ਮਹਿੰਗੀਆਂ ਕਾਰਾਂ ਉਥੇ। (ਓਹ, ਹਾਂਜੀ।) ਸਾਹਮੁਣੇ ਕੈਸੀਨੋ ਦੇ ਜਾਂ ਸਾਹਮੁਣੇ ਮਹਿਲ ਦੇ; ਹੋਟਲ ਡ ਪੈਰਿਸ ਜਾਂ ਕੈਫੇ ਡ ਪੈਰਿਸ, ਰੈਸਟਰਾਂਟ ਸਾਹਮੁਣੇ ਉਸ ਸਕੁਐਰ ਦੇ ਉਥੇ। ਇਹ ਮਸ਼ਹੂਰ ਹਨ। ਅਤੇ ਸਾਰੇ ਪਹਿਲੇ ਕਲਾਸ ਨੰਬਰ ਦੀਆਂ ਕਾਰਾਂ ਪਾਰਕ ਕੀਤੀਆਂ ਹੋਈਆਂ ਹਨ ਉਥੇ। (ਓਹ, ਅਛਾ, ਹਾਂਜੀ।) ਤੁਸੀਂ ਨਹੀਂ ਦੇਖਦੇ ਆਮ ਸਧਾਰਨ ਕਾਰਾਂ ਉਥੇ। ਬਹੁਤ ਮਹਿੰਗੀਆਂ ਕਾਰਾਂ, ਅਤੇ ਦੁਰਲਭ ਕਾਰਾਂ, ਅਤੇ ਚੰਗੀਆਂ ਕਾਰਾਂ। (ਹਾਂਜੀ, ਸਤਿਗੁਰੂ ਜੀ।) ਹਾਂਜੀ। ਕਿਉਂਕਿ ਉਹ ਸਾਰੇ ਬਹੁਤ ਮਸ਼ਹੂਰ ਅਤੇ ਅਮੀਰ ਲੋਕ ਹਨ ਜਿਹੜੇ ਮੋਨਾਕੋ ਵਿਚ ਰਹਿੰਦੇ ਹਨ। ਮੈਂ ਤੁਹਾਨੂੰ ਦਸਿਆ ਸੀ ਇਕ ਵਾਰ, ਥੋੜਾ ਜਿਹਾ ਪਹਿਲੇ ਹੀ। (ਹਾਂਜੀ, ਸਤਿਗੁਰੂ ਜੀ।) ਇਹ ਇਕ ਸੋਹਣੀ ਜਗਾ ਹੈ ਰਹਿਣ ਲਈ। ਅਤੇ ਇਹ ਜਾਣੀ ਜਾਂਦੀ ਹੈ ਜਿਵੇਂ ਸੁਰਖਿਅਤ, ਕਿਉਂਕਿ ਉਸ ਸਮੇਂ, ਮੈਂ ਵੀ ਕੋਸ਼ਿਸ਼ ਕਰ ਰਹੀ ਸੀ ਛੁਪਣ ਦੀ। (ਹਾਂਜੀ, ਸਤਿਗੁਰੂ ਜੀ।) ਮੈਂ ਇਕ ਸੁਰਖਿਅਤ ਸਥਿਤੀ ਵਿਚ ਨਹੀਂ ਸੀ। ਕੁਝ ਚੀਜ਼ ਜੋ ਮੈਂ ਤੁਹਾਨੂੰ ਨਹੀਂ ਦਸ ਸਕਦੀ, ਮੇਰਾ ਭਾਵ ਹੈ, ਮੈਂ ਨਹੀਂ ਸਾਬਤ ਕਰ ਸਕਦੀ। ਮੈਂ ਕੇਵਲ ਜਾਣਦੀ ਹਾਂ ਕਦੇ ਕਦਾਂਈ ਮੈਨੂੰ ਜਾਣਾ ਪੈਂਦਾ ਹੈ, ਚਲੇ ਜਾਂਣਾ ਪੈਂਦਾ ਹੈ ਕਦੇ ਕਦਾਂਈ, ਠੀਕ ਹੈ। (ਸਮਝੇ, ਸਤਿਗੁਰੂ ਜੀ।) ਮੈਂ ਬਦਲਦੀ ਹਾਂ ਆਪਣੀ ਜਗਾ ਸਾਰਾ ਸਮਾਂ, ਸੁਰਖਿਆ ਦੇ ਮੰਤਵਾਂ ਕਰਕੇ। ਇਥੋਂ ਤਕ ਜੇਕਰ ਮੈਂ ਇਕ ਹੋਟਲ ਵਿਚ ਰਹਿੰਦੀ ਹਾਂ, ਮੈਂ ਕਮਰੇ ਬਦਲਦੀ ਰਹਿੰਦੀ ਹਾਂ। (ਵਾਓ।)

ਅਤੇ ਫਿਰ ਮੈਂ ਕਿਹਾ, "ਠੀਕ ਹੈ, ਠੀਕ ਹੈ, ਮੈਨੂੰ ਦਸੋ ਕੀ ਆਭਾ ਮੰਡਲ ਤੁਸੀਂ ਦੇਖਿਆ?" ਉਹਨੇ ਕਿਹਾ, "ਚਮਕਦਾ ਸੁਫੈਦ।" (ਓਹ।) ਮੈਂ ਕਿਹਾ, "ਮੈਨੂੰ ਯਕੀਨ ਹੈ ਹੋਰਨਾਂ ਲੋਕਾਂ ਕੋਲ ਵੀ ਇਹ ਹੋਵੇਗਾ। ਕੀ ਉਨਾਂ ਕੋਲ ਨਹੀਂ ਹੈ?" ਉਹਨੇ ਕਿਹਾ, "ਓਹ, ਬਹੁਤ ਦੁਰਲਭ। ਹੋ ਸਕਦਾ ਮੈਂ ਇਹ ਦੇਖਿਆ ਹੈ ਇਕ ਵਾਰ ਕੁਝ ਹਜ਼ਾਰਾਂ ਹੀ ਵਿਚ।" ਉਹ ਹੈ ਜੋ ਉਹਨੇ ਮੈਨੂੰ ਕਿਹਾ ਸੀ। (ਹਾਂਜੀ, ਵਾਓ।) ਮੈਂ ਕਿਹਾ, "ਓਹ ਖੈਰ। ਖੈਰ, ਘਟੋ ਘਟ ਕੁਝ ਹਜ਼ਾਰਾਂ ਵਿਚੋਂ ਇਕ ਕੋਲ ਇਹ ਹੋਵੇਗਾ।" ਉਹਨੇ ਕਿਹਾ, "ਨਹੀਂ, ਪਰ ਇਹ ਸਮਾਨ ਨਹੀਂ ਹੈ, ਇਸ ਤਰਾਂ।" ਮੈਂ ਕਿਹਾ, "ਠੀਕ ਹੈ, ਠੀਕ ਹੈ, ਕੀ ਤੁਸੀਂ ਸਾਰੇ ਅਖਬਾਰਾਂ ਨੂੰ ਦਸਿਆ ਹੈ ਸ਼ਹਿਰ ਵਿਚ? ਕ੍ਰਿਪਾ ਕਰਕੇ ਨਾ ਦਸਣਾ।" ਉਹਨੇ ਕਿਹਾ, "ਨਹੀਂ, ਨਹੀਂ, ਨਹੀ, ਬਸ ਇਕ ਗੁਪਤ ਭੇਦ ਸਾਡੇ ਵਿਚਕਾਰ।" ਇਥੋਂ ਤਕ ਬਸ ਇਕ ਬੈਲ ਬੋਏ।

ਅਤੇ ਜਦੋਂ ਮੈਨੂੰ ਜਾਣਾ ਪਿਆ ਪੁਲੀਸ ਕੋਲ ਰਜ਼ਿਸਟਰ ਕਰਨ ਲਈ ਜਾਂ ਕੁਝ ਚੀਜ਼, ਇਕ ਪੁਲੀਸ ਨੇ ਵੀ ਉਹ ਦੇਖਿਆ। ਦੇਖਿਆ ਹੋਰ ਰੰਗ। (ਵਾਓ।) ਅਤੇ ਜਦੋਂ ਮੈਂ ਉਡਣਾ ਸਿਖ ਰਹੀ ਸੀ ਆਪਣੇ ਹੈਲੀਕੌਪਟਰ ਇੰਨਸਟਰਕਟਰ ਨਾਲ, (ਹਾਂਜੀ।) ਉਹਨੇ ਵੀ ਮੇਰਾ ਆਭਾ ਮੰਡਲ ਦੇਖਿਆ। ਚਮਕਦੇ ਰੰਗ। (ਵਾਓ, ਬਹੁਤ ਸਾਰੇ ਲੋਕ ਦੇਖ ਸਕਦੇ ਹਨ ।) ਅਤੇ ਕੋਈ ਹੈਰਾਨੀ ਨਹੀਂ ਉਹ ਸੀ ਜਿਵੇਂ ਪ੍ਰੇਸ਼ਾਨ ਮੇਰੇ ਆਸ ਪਾਸ। ਅਤੇ ਉਹ ਵਿਆਕਤੀ ਬਹੁਤ ਹੀ ਸਤਿਕਾਰ ਕਰਦਾ ਸੀ। ਅਤੇ ਪੁਲੀਸ ਵੀ ਬਹੁਤ ਹੀ ਨਿਮਰ ਸਨ। ਉਹਨਾਂ ਨੇ ਕੁਝ ਚੀਜ਼ ਕੰਨ ਵਿਚ ਕਹੀ ਹੌਲੀ ਹੌਲੀ ਇਕ ਦੂਸਰੇ ਨੂੰ ਮੇਰੀ ਪਿਠ ਪਿਛੇ। ਨਹੀਂ, ਨਹੀਂ, ਅਸਲ ਵਿਚ ਮੋਨਾਕੋ ਪੁਲੀਸ ਬਹੁਤ ਹੀ ਚੰਗੀ ਹੈ। ਬਹੁਤ, ਬਹੁਤ ਚੰਗੀ। ਬਹੁਤ ਨਿਮਰ। ਲੰਮੇ ਅਤੇ ਸੋਹਣੇ ਸੁਨਖੇ ਵੀ। ਉਹ ਹੋ ਸਕਦਾ ਚੁਣਦੇ ਹਨ ਸਾਰੇ ਮਿਸਟਰ ਯੂਨੀਵਾਰਸ ਨੂੰ ਯੂਰਪ ਵਿਚ ਆਉਣ ਲਈ, ਉਨਾਂ ਨੂੰ ਮਜ਼ਬੂਰ ਕਰਦੇ ਹਨ ਪੁਲੀਸ ਆਦਮੀ ਬਣਨ ਲਈ ਅਤੇ ਚੰਗੀ ਤਕਖਾਹ ਵੀ ਦਿੰਦੇ ਹਨ ਤਾਂਕਿ ਉਹ ਟਿਕੇ ਰਹਿਣ। ਉਹ ਬਹੁਤ ਹੀ ਨਿਮਰ ਹਨ, ਬਹੁਤ, ਬਹੁਤ ਚੰਗੇ, ਹਾਂਜੀ।

ਹੰਗੇਰੀ ਵਿਚ, ਇਕ ਹੋਰ ਵਿਆਕਤੀ, ਮੇਰੇ ਵਾਕਫਾਂ ਵਿਚੋਂ ਇਕ, ਉਹਨੇ ਦੇਖਿਆ ਕਿ ਮੇਰੇ ਕੋਲ ਗੁਲਾਬੀ ਰੋਸ਼ਨੀ ਹੈ। ਗੁਲਾਬੀ ਪਿਆਰ ਦਾ ਰੰਗ ਹੈ। ਦੇਖੀ ਗੁਲਾਬੀ ਰੋਸ਼ਨੀ ਮੇਰੇ ਆਲੇ ਦੁਆਲੇ। ਅਸਲ ਵਿਚ, ਉਥੇ ਅਨੇਕ ਹੀ ਰੰਗ ਹਨ, ਬਸ...ਜਿਵੇਂ ਮੈਂ ਤੁਹਾਨੂੰ ਕਿਹਾ ਹੈ, ਕਈ ਲੋਕੀਂ ਨਹੀਂ ਦੇਖ ਸਕਦੇ ਸਮੁਚੀ ਤਸਵੀਰ ਆਭਾ ਮੰਡਲਾਂ ਦੀ। ਉਹ ਕੇਵਲ ਇਕ ਹਿਸਾ ਇਹਦਾ ਦੇਖ ਸਕਦੇ ਹਨ। ਸੋ ਇਕ ਵਿਆਕਤੀ ਦੇਖਦਾ ਹੈ ਚਿਟੀ, ਅਤੇ ਦੂਸਰਾ ਦੇਖਦਾ ਹੈ ਨੀਲੀ। ਅਤੇ ਇਕ ਹੋਰ ਦੇਖਦਾ ਹੈ ਗੁਲਾਬੀ। ਅਸਲ ਵਿਚ, ਮੇਰੇ ਕੋਲ ਉਹ ਸਬ ਹਨ ਅਤੇ ਹੋਰ ਵੀ। ਅਤੇ ਕੁਝ ਹੋਰ ਲੋਕ ਹੋਰ ਦੇਖ ਸਕਦੇ ਹਨ।

ਸੋ ਅਸੀਂ ਹਮੇਸ਼ਾਂ ਛੁਪ ਨਹੀਂ ਸਕਦੇ। ਜੋ ਵੀ ਸਾਡੇ ਅੰਦਰ ਹੈ ਬਾਹਰ ਪ੍ਰਗਟ ਹੁੰਦਾ ਹੈ, ਸਾਡੇ ਸਿਰ ਉਪਰ ਜਾਂ ਸਮੁਚੇ ਸਰੀਰ ਦੇ ਆਸ ਪਾਸ। ਕੁਝ ਲੋਕ ਦੇਖ ਸਕਦੇ ਹਨ ਸਾਡਾ ਆਭਾ ਮੰਡਲ, ਪੜ ਸਕਦੇ ਹਨ ਸਾਡਾ ਆਭਾ ਮੰਡਲ, ਉਹ ਜਾਣ ਲੈਂਣਗੇ ਅਸੀਂ ਕੀ ਹਾਂ ਅੰਦਰ। (ਹਾਂਜੀ, ਸਤਿਗੁਰੂ ਜੀ।) ਅਤੇ ਜੇਕਰ ਆਭਾ ਮੰਡਲ ਕਾਲਾ ਹੋਵੇ ਜਾਂ ਕਾਫੀ ਰੰਗ ਦਾ ਜਾਂ ਧੁੰਦਲੇ ਰੰਗ ਦਾ ਕਿਸੇ ਵੀ ਤਰਾਂ, ਫਿਰ ਲੋਕ ਜਾਣਦੇ ਹਨ ਅੰਦਰ ਕਾਲਾ ਹੈ। ਨਾਲੇ, ਕੁਝ ਲੋਕਾਂ ਕੋਲ ਫਰਿਸ਼ਤੇ ਹਨ ਉਡ ਰਹੇ ਉਨਾਂ ਦੇ ਆਸ ਪਾਸ, ਉਨਾਂ ਨਾਲ ਸਾਰਾ ਸਮਾਂ। ਕੁਝ ਲੋਕਾਂ ਦੇ ਕੋਲ ਬਸ ਸ਼ੈਤਾਨ ਹਨ, ਉਡ ਰਹੇ ਉਨਾਂ ਦੇ ਆਲੇ ਦੁਆਲੇ ਸਾਰਾ ਸਮਾਂ, ਉਨਾਂ ਨੂੰ ਮਾੜੀਆਂ ਚੀਜ਼ਾਂ ਕਰਨ ਲਈ ਮਜ਼ਬੂਰ ਕਰਦੇ, ਕਿਉਂਕਿ ਉਹ ਚੰਗੇ ਸਾਧਨ ਹਨ ਸ਼ੈਤਾਨ ਲਈ, ਸ਼ੈਤਾਨਾਂ ਲਈ, ਨਾਲ ਕੰਮ ਕਰਨ ਲਈ। ਉਹੀ ਸਮਸ‌ਿਆ ਹੈ। (ਹਾਂਜੀ, ਸਤਿਗੁਰੂ ਜੀ।)

ਸੋ ਸਾਡੇ ਲਈ ਜ਼ਰੂਰੀ ਹੈ ਯਕੀਨੀ ਬਨਾਉਣਾ ਕਿ ਅਸੀਂ ਪਵਿਤਰ ਹਾਂ ਅੰਦਰੋ। ਸਾਡਾ ਇਰਾਦਾ ਜ਼ਰੂਰ ਹੀ ਨੇਕ ਹੋਣਾ ਚਾਹੀਦਾ। ਸਾਡਾ ਮਨੋਰਥ ਜ਼ਰੂਰ ਹੀ ਉਦਾਰਚਿਤ ਹੋਣਾ ਚਾਹੀਦਾ। ਅਤੇ ਸਾਡਾ ਪਿਆਰ ਹੋਰਨਾਂ ਲਈ ਜ਼ਰੂਰ ਹੀ ਸ਼ਰਤ-ਰਹਿਤ ਹੋਣਾ ਚਾਹੀਦਾ, ਫਿਰ ਸਾਡਾ ਆਭਾ ਮੰਡਲ ਸਾਫ ਹੋਵੇਗਾ, ਚਮਕਦਾ, ਤੁਸੀਂ ਜਾਣਦੇ ਹੋ ਜਿਵੇਂ ਰੋਸ਼ਨੀ, ਪਰ ਵਧੇਰੇ ਖੂਬਸੂਰਤ ਆਮ ਰੋਸ਼ਨੀ ਨਾਲੋਂ। (ਹਾਂਜੀ। ਸਮਝੇ, ਸਤਿਗੁਰੂ ਜੀ।) ਅਤੇ ਫਿਰ, ਭਾਵੇਂ ਜੇਕਰ ਤੁਸੀਂ ਕੁਝ ਚੀਜ਼ ਨਹੀਂ ਕਹਿੰਦੇ, ਲੋਕੀਂ ਜਾਣ ਲੈਣਗੇ ਤੁਸੀਂ ਕੌਣ ਹੋ ਅਤੇ ਤੁਸੀਂ ਕੀ ਹੋ ਅੰਦਰੋ, ਤੁਹਾਡੀ ਪਵਿਤਰਤਾ, ਤੁਹਾਡਾ ਮੰਤਵ, ਤੁਹਾਡਾ ਪਿਆਰ, ਤੁਹਾਡਾ ਮਨੋਰਥ। ਤੁਹਾਡੀ ਨੈਤਿਕਤਾ, ਤੁਹਾਡਾ ਮਾਨ-ਸਨਮਾਨ। ਸਭ ਚੀਜ਼ ਜੋ ਚੰਗੀ ਹੈ ਤੁਹਾਡੇ ਬਾਰੇ ਪ੍ਰਗਟ ਹੁੰਦੀ ਹੈ ਬਾਹਰ, ਤੁਹਾਡੇ ਸਰੀਰ ਦੇ ਆਸ ਪਾਸ ਬਹੁਤ ਤੇਜ਼ ਚਮਕ ਨਾਲ। ਸੋ ਤੁਸੀਂ ਨਹੀਂ ਸਚਮੁਚ ਛੁਪ ਸਕਦੇ। ਕੁਝ ਹੋਰ ਗ੍ਰਹਿਆਂ ਵਿਚ, ਮੈਂ ਤੁਹਾਨੂੰ ਪਹਿਲੇ ਹੀ ਅਨੇਕ ਹੀ ਵਾਰ ਕਿਹਾ ਹੈ, ਕਿ ਲੋਕੀਂ, ਸਾਰੇ ਉਨਾਂ ਦੇ ਆਭਾ ਮੰਡਲ ਬਹੁਤ ਸਾਫ ਦਿਸਦੇ ਹਨ, ਸੋ ਜਦੋਂ ਲੋਕੀਂ ਦੇਖਦੇ ਹਨ ਤੁਹਾਡੇ ਕੋਲ ਕਾਲਾ ਜਾਂ ਧੁੰਦਲਾ ਰੰਗ ਹੈ, ਉਹ ਜਾਣ ਲੈਂਦੇ ਹਨ। ਕੋਈ ਨਹੀਂ ਛੁਪ ਸਕਦਾ ਕਿਸੇ ਤੋਂ। ਬਸ ਇਸ ਗ੍ਰਹਿ ਉਤੇ, ਲੋਕ ਅਜ਼ੇ ਵੀ ਇਕ ਦੂਸਰੇ ਤੋਂ ਛੁਪਦੇ ਹਨ, ਬਹੁਤ ਲੋਕ ਨਹੀਂ ਦੇਖ ਸਕਦੇ ਦੂਸਰੇ ਵਿਆਕਤੀ ਦੇ ਅੰਦਰ ਕਿਉਂਕਿ ਉਹ ਨਹੀਂ ਦੇਖ ਸਕਦੇ ਵਿਆਕਤੀਆਂ ਦਾ ਆਭਾ ਮੰਡਲ ਬਾਹਰੋਂ। ਠੀਕ ਹੈ, ਠੀਕ ਹੈ। ਮੇਰੇ ਖਿਆਲ ਮੈਂ ਤੁਹਾਨੂੰ ਸਭ ਚੀਜ਼ ਦਸੀ ਹੈ, ਠੀਕ ਹੈ? ਤੁਹਾਡੇ ਸਵਾਲ ਦੇ ਸੰਬੰਧ ਵਿਚ। (ਮੇਰੇ ਖਿਆਲ ਵਿਚ, ਹਾਂਜੀ, ਸਤਿਗੁਰੂ ਜੀ। ਤੁਹਾਡਾ ਧੰਨਵਾਦ।) ਉਸੇ ਕਰਕੇ ਉਥੈ ਅਨੇਕ ਹੀ ਤੁਹਾਡੇ ਭਰਾ ਅਤੇ ਭੈਣਾਂ ਹਨ ਜਿਹੜੇ "ਗਾਹ ਗਾਹ" ਹੁੰਦੇ ਹਨ ਮੇਰੇ ਉਪਰ। ਹੁਣ ਤੁਸੀਂ ਜਾਣਦੇ ਹੋ ਕਿਉਂ, ਠੀਕ ਹੈ? (ਹਾਂਜੀ।) ਕਿਉਂਕਿ ਉਹਨਾਂ ਨੇ ਦੇਖਿਆ ਹੈ, ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਕਈ ਇਹ ਕਹਿੰਦੇ ਹਨ, ਕਈ ਨਹੀਂ ਕਹਿੰਦੇ। (ਹਾਂਜੀ।) ਕਈ ਬਸ ਇਹ ਕਹਿੰਦੇ ਹਨ ਮੈਨੂੰ ਚੁਪ ਚਾਪ। ਕਈ ਇਹ ਕਹਿੰਦੇ ਹਨ ਮਾਈਕਰੋਫੋਨ ਵਿਚ। ਕਈ ਇਹ ਕਹਿੰਦੇ ਹਨ ਹੋਰਨਾਂ ਲੋਕਾਂ ਨੂੰ।

ਉਸੇ ਕਰਕੇ ਮੈਂ ਤੁਹਾਨੂੰ ਕਿਹਾ ਹੈ ਅਸੀਂ ਬਹੁਤ ਹੀ ਪਾਰਦਰਸ਼ੀ ਹਾਂ ਸੰਸਾਰ ਵਿਚ। ਸੋ ਜੋ ਵੀ ਅਸੀਂ ਸੋਚਦੇ ਹਾਂ, ਅਸੀਂ ਕਰਦੇ ਹਾਂ, ਅਸੀਂ ਗਲ ਕਰਦੇ ਹਾਂ। ਸਾਨੂੰ ਸਾਵਧਾਨ ਹੋਣਾ ਜ਼ਰੂਰੀ ਹੈ। ਕੇਵਲ ਸਵਰਗ ਅਤੇ ਧਰਤੀ ਹੀ ਨਹੀਂ ਸਾਨੂੰ ਦੇਖ ਸਕਦੀ, ਅਤੇ ਨਰਕ ਵੀ ਸਾਨੂੰ ਦੇਖ ਸਕਦਾ ਹੈ। ਉਸੇ ਕਰਕੇ ਉਹ ਆਉਂਦੇ ਹਨ ਅਤੇ ਪਕੜਦੇ ਹਨ ਤੁਹਾਨੂੰ ਜੇਕਰ ਤੁਸੀਂ ਮਾੜੇ ਹੋ। (ਹਾਂਜੀ, ਸਤਿਗੁਰੂ ਜੀ।) ਜਦੋਂ ਤੁਸੀਂ ਮਰਦੇ ਹੋ, ਮੌਤ ਦਾ ਫਰਿਸ਼ਤਾ, ਉਹ ਆਖਦੇ ਹਨ ਫਰਿਸ਼ਤੇ ਪਰ ਉਹ ਫਰਿਸ਼ਤੇ ਨਹੀਂ ਹਨ। (ਹਾਂਜੀ, ਸਤਿਗੁਰੂ ਜੀ।) ਸ਼ੈਤਾਨ ਆਉਂਦੇ ਹਨ ਅਤੇ ਤੁਹਾਨੂੰ ਪਕੜਦੇ ਹਨ। ਕਿਉਂਕਿ ਤੁਸੀਂ ਉਹਦੇ ਹਕਦਾਰ ਹੋ। ਉਹ ਇਹ ਜਾਣਦੇ ਹਨ, ਠੀਕ ਹੈ? (ਹਾਂਜੀ।) ਉਨਾਂ ਕੋਲ ਤੁਹਾਡੇ ਸਾਰੇ ਨਾਂ ਹਨ, ਅਤੇ ਤੁਹਾਡੇ ਕਾਰਜ਼, ਅਤੇ ਸਭ ਚੀਜ਼ ਰੀਕਾਰਡ ਕੀਤੀ ਜਾਂਦੀ ਹੈ। ਸੋ ਉਹ ਪਕੜਦੇ ਹਨ ਤੁਹਾਨੂੰ ਤਦਾਨਸਾਰ ਅਤੇ ਉਹ ਤੁਹਾਨੂੰ ਸਜ਼ਾ ਦਿੰਦੇ ਹਨ, ਬਸ ਹਲਕੀ, ਜਾਂ ਭਾਰੀ ਜਾਂ ਆਉਣ ਵਾਲੇ ਯੁਗਾਂ ਵਿਚ, ਕਿਉਂਕਿ ਉਹ ਸਭ ਚੀਜ਼ ਜਾਣਦੇ ਹਨ। ਠੀਕ ਹੈ? ਸਵਰਗ ਅਤੇ ਨਰਕ ਅਤੇ ਧਰਤੀ ਦੇਖ ਸਕਦੇ ਹਨ ਸਾਨੂੰ ਜਿਵੇਂ ਤੁਸੀਂ ਦੇਖਦੇ ਹੋ ਆਪਣੀ ਹਥੇਲੀ ਆਪਣੇ ਸਾਹਮਣੇ। ਆਪਣੀ ਹਥੇਲੀ, ਆਪਣਾ ਹਥ। (ਹਾਂਜੀ। ਵਾਓ।)

ਪਰ ਕਿਉਂਕਿ ਜਿਆਦਾਤਰ ਮਨੁਖਾਂ ਨੂੰ ਨਹੀਂ ਯਾਦ ਹੈ ਇਹ ਯੋਗਤਾ ਹੋਰ। ਕਈਆਂ ਨੂੰ ਅਜ਼ੇ ਯਾਦ ਹੈ, ਤੁਸੀਂ ਜਾਣਦੇ ਹੋ ਅਤੇ ਅਸੀਂ ਉਨਾਂ ਨੂੰ ਸਾਏਕਿਕ ਆਖਦੇ ਹਾਂ। (ਹਾਂਜੀ, ਸਤਿਗੁਰੂ ਜੀ।) ਕਈਆਂ ਕੋਲ ਇਹ ਯੋਗਤਾ ਹੈ, ਜਾਂ ਕੁਝ ਮਿਊਟੰਟ, ਪਰਿਵਰਤਨਸ਼ੀਲ ਲੋਕ। (ਹਾਂਜੀ।) ਉਨਾਂ ਕੋਲ ਵੀ ਅਨੇਕ ਕਿਸਮਾਂ ਦੀ ਸਾਏਕਿਕ ਸ਼ਕਤੀ ਹੈ। ਜ਼ਰੂਰੀ ਨਹੀਂ ਇਸ ਕਿਸਮ ਦੀ ਆਭਾ ਮੰਡਲ ਦੇਖਣ ਦੀ ਜਾਂ ਮਨ ਨੂੰ ਪੜਨ ਦੀ। ਉਨਾਂ ਕੋਲ ਹੋਰ ਸ਼ਕਤੀਆਂ ਹਨ। (ਹਾਂਜੀ, ਸਤਿਗੁਰੂ ਜੀ।) ਜਿਵੇਂ, ਉਹ ਅਗ ਬਣਾ ਸਕਦੇ ਹਨ ਬਿਨਾਂ ਕਿਸੇ ਚੀਜ਼ ਦੇ। ਉਹ ਲੋਹੇ ਨੂੰ ਮੋੜ ਸਕਦੇ, ਵਿੰਗਾ ਕਰ ਸਕਦੇ। ਉਹ ਚਮਚ‌ਿਆਂ ਨੂੰ ਮੋੜ ਸਕਦੇ, ਜਿਵੇਂ ਤੁਸੀਂ ਮੋੜਦੇ ਹੋ ਸਪੈਗਤੀ ਨੂੰ। (ਹਾਂਜੀ।) ਮੇਰਾ ਭਾਵ ਹੈ ਪਕਾਈ ਹੋਈ ਸਪੈਗਤੀ। ਜਾਂ ਉਹ ਉਡ ਸਕਦੇ ਹਨ। (ਵਾਓ।) ਥੋੜੀ ਦੂਰੀ ਜਾਂ ਲੰਮੀ ਦੂਰੀ। ਜਾਂ ਉਹ ਆਪਣੇ ਆਪ ਨੂੰ ਛੁਪਾ ਸਕਦੇ ਹਨ, ਬਣ ਸਕਦੇ ਹਨ ਅਦਿਖ। ਅਜਿਹੀਆਂ ਚੀਜ਼ਾਂ ਉਸ ਤਰਾਂ। ਅਜ਼ਕਲ ਬਹੁਤੇ ਨਹੀਂ ਹੋਰ । ਪਰ ਹੋ ਸਕਦਾ ਨਵੇਂ ਵਾਲੇ ਆ ਰਹੇ ਹੋਣ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਕਿਉਂਕਿ ਸੰਸਾਰ ਕੋਲ ਹੋ ਸਕਦਾ ਬਿਹਤਰ ਐਨਰਜ਼ੀ ਹੋਵੇ ਉਨਾਂ ਦੇ ਆਉਣ ਲਈ। ਨਹੀਂ ਤਾਂ ਉਹ ਵੀ ਡੁਬ ਜਾਣਗੇ ਅਤੇ ਉਨਾਂ ਦੀ ਯੋਗਤਾ ਵੀ ਖਤਮ ਕਰ ਦਿਤੀ ਜਾਵੇਗੀ ਉਨਾਂ ਤੋਂ। ਬਸ ਜਿਵੇਂ ਜਿਆਦਾਤਰ ਮਨੁਖਾਂ ਵਾਂਗ। ਹਾਂਜੀ। (ਹਾਂਜੀ, ਸਤਿਗੁਰੂ ਜੀ।)

ਜਿਆਦਾਤਰ ਜਾਨਵਰਾਂ ਕੋਲ ਅਜ਼ੇ ਵੀ ਚੰਗੀ ਯੋਗਤਾ ਹੈ ਇਸ ਤਰਾਂ। ਉਹ ਇਕ ਦੂਸਰੇ ਨਾਲ ਗਲ ਕਰਦੇ ਹਨ ਭਿੰਨ ਭਿੰਨ ਨਸਲਾਂ ਵਿਚਕਾਰ। ਜਿਵੇਂ ਕੁਤੇ ਗਲ ਕਰ ਸਕਦੇ ਹਨ ਚਿੜੀਆਂ ਨਾਲ ਜਾਂ ਬਬਰ ਸ਼ੇਰ ਗਲ ਕਰ ਸਕਦੇ ਹਨ ਬਘਿਆੜਾਂ ਨਾਲ। ਮਿਸਾਲ ਵਜੋਂ ਉਸ ਤਰਾਂ। (ਹਾਂਜੀ, ਸਤਿਗੁਰੂ ਜੀ।) ਜਾਂ ਸ਼ੇਰ ਗਲ ਕਰ ਸਕਦਾ ਮਛੀ ਨਾਲ। ਬਿਲੀ ਗਲ ਕਰ ਸਕਦੀ ਚੂਹੇ ਨਾਲ, ਅਜਿਹੀਆਂ ਚੀਜ਼ਾਂ। (ਵਾਓ।) ਉਸੇ ਕਰਕੇ ਬਿਲੀ, ਉਹ ਚੂਹੇ ਨੂੰ ਨਹੀਂ ਖਾਂਦੀ ਤੁਰੰਤ ਉਸੇ ਪਲ ਜਦੋਂ ਉਹ ਪਕੜਦੀਆਂ ਹਨ ਉਹਨੂੰ। ਉਹ ਉਨਾਂ ਨਾਲ ਖੇਡਦੀਆਂ ਹਨ ਥੋੜਾ ਸਮੇਂ ਲਈ, ਅਤੇ ਗਲਾਂ ਕਰਦੀਆਂ ਹਨ ਉਨਾਂ ਨਾਲ ਚੀਜ਼ਾਂ ਬਾਰੇ। ਕਿਸਮਤ ਬਾਰੇ, ਤਕਦੀਰ ਬਾਰੇ, ਚਲੇ ਜਾਣ ਦੇ ਸਮੇਂ ਬਾਰੇ। ਉਹਦੇ ਨਾਲ ਖੇਡਦੀਆਂ ਜਦੋਂ ਤਕ ਉਹ ਸ਼ਾਂਤ ਹੋ ਜਾਵੇ, ਅਤੇ ਫਿਰ ਉਹ ਖਾਂਦੀਆਂ ਹਨ, ਕਿਉਂਕਿ ਉਹ ਵੀ ਨਹੀਂ ਚਾਹੁੰਦੀਆਂ ਇਕ ਜਾਨਵਰ ਨੂੰ ਖਾਣਾ ਜਦੋਂ ਉਹ ਡਰੇ ਹੋਏ ਹੋਣ, (ਹਾਂਜੀ, ਸਤਿਗੁਰੂ ਜੀ।) ਕਿਉਂਕਿ ਐਨਰਜ਼ੀ ਉਨਾਂ ਲਈ ਵੀ ਮਾੜੀ ਹੋਵੇਗੀ। ਉਨਾਂ ਦੇ ਖਾਣ ਤੋਂ ਪਹਿਲਾਂ, ਉਹ ਇਕ ਦੂਸਰੇ ਨਾਲ ਗਲ ਕਰਦੇ ਹਨ। ਉਹ ਇਜ਼ਾਜ਼ਤ ਮੰਗਦੇ ਹਨ। (ਅਛਾ, ਸਤਿਗੁਰੂ ਜੀ। ਹਾਂਜੀ।) ਜਾਂ ਉਹ ਇਕ ਦੂਸਰੇ ਨਾਲ ਗਲ ਕਰਦੇ ਹਨ, "ਅਤੀਤ ਦੀ ਜਿੰਦਗੀ ਵਿਚ, ਤੁਸੀਂ ਮੈਨੂੰ ਖਾਧਾ ਸੀ, ਹੁਣ ਮੈਂ ਤੁਹਾਨੂੰ ਖਾਂਦੀ ਹਾਂ।" ਅਜਿਹੀਆਂ ਚੀਜ਼ਾਂ ਉਸ ਤਰਾਂ। (ਓਹ।) ਪਰ ਅਸੀਂ ਮਨੁਖ, ਅਸੀਂ ਕੋਈ ਵੀ ਚੀਜ਼ ਖਾਂਦੇ ਹਾਂ। ਇਜ਼ਾਜ਼ਤ ਹੋਵੇ ਜਾਂ ਨਾਂ ਹੋਵੇ। (ਹਾਂਜੀ, ਸਤਿਗੁਰੂ ਜੀ।) ਅਤੀਤ ਦੀ ਜਿੰਦਗੀ, ਕੁਝ ਚੀਜ਼ ਵੀ ਕੀਤਾ ਹੋਵੇ ਮੇਰੇ ਨਾਲ ਜਾਂ ਨਹੀਂ, ਬਸ ਖਾਂਦੇ। ਬਸ ਉਸ ਤਰਾਂ। ਤੁਸੀਂ ਦੇਖ‌ਦੇ ਹੋ ਕੀ ਮੈਂ ਕਹਿ ਰਹੀ ਹਾਂ? (ਹਾਂਜੀ, ਅਸੀਂ ਨਹੀਂ ਇਹਦੇ ਬਾਰੇ ਸੋਚ‌ਦੇ।) ਉਸੇ ਕਰਕੇ ਸਾਡੇ ਕੋਲ ਮਾੜੇ ਕਰਮ ਹਨ। ਉਸੇ ਕਰਕੇ ਸਾਡੇ ਕੋਲ ਯੁਧ ਹਨ, ਅਤੇ ਸਾਡੇ ਕੋਲ ਦੁਰਘਟਨਾਵਾਂ ਹਨ, ਅਤੇ ਸਾਡੇ ਕੋਲ ਮਹਾਂਮਾਰੀ ਹੈ, ਛੂਤ ਦਾ ਰੋਗ, ਸਭ ਕਿਸਮ ਦੀ ਬਦਕਿਸਮਤ, ਅਸੁਖਾਵੀਆਂ ਸਥਿਤੀਆਂ, ਮੌਸਮ, ਬਿਮਾਰੀ। ਅਤੇ ਸਭ ਕਿਸਮ ਦੇ ਦੁਖ ਦਾਈ ਅਨੁਭਵ। (ਹਾਂਜੀ।)

ਠੀਕ ਹੈ। ਮੇਰੇ ਕੋਲ ਤੁਹਾਡੇ ਕੋਲ ਕਾਫੀ ਹੈ। ਤੁਸੀਂ ਦੇਖਦੇ ਹੋ ਕੀ ਤੁਹਾਡਾ ਸਵਾਲ ਲਿਆਉਂਦਾ ਹੈ, ਹਹ? (ਹਾਂਜੀ, ਸਤਿਗੁਰੂ ਜੀ।) ਸੋ ਤੁਸੀਂ ਸੰਤੁਸ਼ਟ ਹੋ, ਅਤੇ ਤੁਸੀਂ ਕੋਈ ਚੀਜ਼ ਨਹੀ ਹੈ ਪੁਛਣ ਲਈ ਇਸ ਸਵਾਲ ਬਾਰੇ ਹੋਰ? (ਨਹੀਂ, ਸਤਿਗੁਰੂ ਜੀ। ਤੁਹਾਡਾ ਬਹੁਤ ਹੀ ਧੰਨਵਾਦ।) ਫਿਰ ਇਹ ਠੀਕ ਹੈ। (ਤੁਹਾਡਾ ਧੰਨਵਾਦ ਸਭ ਚੀਜ਼ ਲਈ ਜੋ ਤੁਸੀਂ ਸੰਸਾਰ ਲਈ ਕਰਦੇ ਹੋ। ਮੈਂ ਸਚਮੁਚ ਆਸ ਕਰਦੀ ਹਾਂ ਅਸੀਂ ਜ਼ਲਦੀ ਹੀ ਜਾਗ ਜਾਈਏ।) ਹਾਂਜੀ, ਹੋ ਸਕਦਾ। ਅਸੀਂ ਪ੍ਰਾਰਥਨਾ ਜ਼ਾਰੀ ਰਖੀਏ। ਠੀਕ ਹੈ। (ਹਾਂਜੀ, ਸਤਿਗੁਰੂ ਜੀ।) ਅਤੇ ਮੈਂ ਜ਼ਾਰੀ ਰਖਦੀ ਹਾਂ ਆਪਣੇ ਪੈਰ ਠਪ ਠਪ ਕਰਕੇ ਰਾਤ ਨੂੰ। ਮੈਂ ਧਮਕੀ ਦਿੰਦੀ ਹਾਂ ਸਵਰਗਾਂ ਅਤੇ ਧਰਤੀ ਨੂ। ਅਤੇ ਉਹ ਜਾਣਦੇ ਹਨ ਮੈਂ ਗੰਭੀਰ ਹਾਂ। (ਹਾਂਜੀ, ਸਤਿਗੁਰੂ ਜੀ।) ਸੋ ਇਹ ਸਭ ਇਕਠਾ ਹੋਵੇ, ਜੋੜਿਆ ਇਕਠਾ, ਇਹ ਸ਼ਾਇਦ ਮਦਦ ਕਰੇ। (ਹਾਂਜੀ, ਸਤਿਗੁਰੂ ਜੀ। ਤੁਹਾਡਾ ਧੰਨਵਾਦ।) ਠੀਕ ਹੈ, ਮੇਰੇ ਪਿਆਰੇ। ਅਤੇ ਮੈਂ ਦੁਬਾਰਾ ਕਾਮਨਾ ਕਰਦੀ ਹਾਂ ਤੁਹਾਡੀ ਤੰਦਰੁਸਤੀ ਦੀ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਅਸਲ ਵਿਚ, ਮੈਂ ਬਸ ਕਾਲ ਕੀਤਾ ਸੀ ਪੁਛਣ ਲਈ ਤੁਹਾਨੂੰ ਜੇਕਰ ਤੁਸੀਂ ਠੀਕ ਹੋ ਕਿਉਂਕਿ ਤੁਸੀਂ ਬਹੁਤੇ ਠੀਕ ਨਹੀਂ ਸੀ ਦੂਸਰੇ ਦਿਨ। (ਹਾਂਜੀ, ਤੁਹਾਡਾ ਧੰਨਵਾਦ, ਸਤਿਗੁਰੂ ਜੀ।)

ਬਸ ਆਪਣੇ ਕੰਨਾਂ ਨੂੰ ਨਿਘੇ ਰਖੋ। (ਹਾਂਜੀ, ਸਤਿਗੁਰੂ ਜੀ।) ਅਤੇ ਗਰਮ ਕਪੜੇ ਪਹਿਨੋ, ਭਾਵੇਂ ਤੁਸੀਂ ਨਹੀਂ ਮਹਿਸੂਸ ਕਰਦੇ ਜਿਵੇਂ ਇਹ ਠੰਡ ਹੈ, ਪਰ ਇਹ ਹਵਾ ਵਗਦੀ ਹੋ ਸਕਦੀ ਹੈ। (ਹਾਂਜੀ, ਸਤਿਗੁਰੂ ਜੀ।) ਅਤੇ ਜਦੋਂ ਤੁਹਾਡੇ ਮੁਸਾਮ ਖੁਲੇ ਹੋਣ ਕਿਉਂਕਿ ਇਹ ਗਰਮੀ ਹੈ, ਇਹ ਸ਼ਾਇਦ ਅੰਦਰ ਚਲੀ ਜਾਵੇ, ਹਵਾ ਤੁਹਾਡੇ ਮੁਸਾਮਾਂ ਵਿਚ। (ਹਾਂਜੀ, ਸਤਿਗੁਰੂ ਜੀ, ਧੰਨਵਾਦ।) ਅਤੇ ਫਿਰ ਇਹ ਤੁਹਾਨੂੰ ਠੰਡਾ ਕਰਦਾ ਹੈ ਅੰਦਰੋਂ। ਅਤੇ ਉਤੇ ਕਰਕੇ ਤੁਹਾਡੇ ਕੋਲ ਸਿਰਦਰਦ ਹੁੰਦਾ ਹੈ ਕਦੇ ਕਦਾਂਈ। ਠੀਕ ਹੈ। (ਹਾਂਜੀ, ਸਤਿਗੁਰੂ ਜੀ, ਤੁਹਾਡਾ ਧੰਨਵਾਦ।) ਠੀਕ ਹੈ, ਚੰਗੀ ਤਰਾਂ ਇਹ ਢਕਣੇ। ਖਾਸ ਕਰਕੇ ਤੁਸੀਂ ਹਮੇਸ਼ਾਂ ਆਪਣੇ ਵਾਲ ਇਕਠੇ ਬੰਨਦੇ ਹੋ ਇਕ, ਕਿਵੇਂ ਤੁਸੀਂ ਕਹਿੰਦੇ ਹੋ, ਪਿਛੇ ਪੋਨੀਟੇਲ? (ਹਾਂਜੀ।) ਸੋ ਸਾਰੀ ਤੁਹਾਡੀ ਧੌਂਣ ਤੁਹਾਡੇ ਪਿਛੇ, ਅਤੇ ਕੰਨਾਂ ਦੇ ਪਿਛੇ ਸਾਰੇ ਨੰਗਾ ਹੈ। ਤੁਸੀਂ ਉਹ ਦੇਖਦੇ ਹੋ? (ਹਾਂਜੀ।) ਇਹ ਸੁਖਾਵਾਂ ਹੈ ਪਰ ਇਹ ਹੋ ਸਕਦਾ ਥੋੜੀ ਸਮਸ‌ਿਆ ਨੂੰ ਲਿਆਵੇ ਹਵਾ ਦੇ ਨਾਲ। ਠੀਕ ਹੈ। (ਸਮਝੇ, ਹਾਂਜੀ, ਸਤਿਗੁਰੂ ਜੀ।) ਠੀਕ ਹੈ। ਹਵਾ ਹਮੇਸ਼ਾਂ ਉਦਾਰਚਿਤ ਨਹੀਂ ਹੈ। ਠੀਕ ਹੈ। (ਹਾਂਜੀ।) ਹਵਾ ਹੈ, ਹਵਾ ਹੀ ਹੈ। ਇਹੀ ਹੈ ਬਸ ਕਦੇ ਕਦਾਂਈ ਹੋਰ ਅਦਿਖ ਜੀਵ ਉਹ ਜਾਂਦੇ ਹਨ ਹਵਾ ਦੇ ਨਾਲ। ਤੁਸੀਂ ਦੇਖ‌ਿਆ? (ਓਹ!) ਉਹ ਹਵਾ ਵਿਚ ਹਨ, ਹਵਾ ਵਿਚ। ਅਤੇ ਪਿਰ ਉਹ ਜਾਂਦੇ ਹਨ ਆਸ ਪਾਸ, ਉਹ ਉਡਦੇ ਹਨ ਹਵਾ ਨਾਲ ਵੀ। ਜਾਂ ਕੁਝ ਵਾਏਰਸ ਆਉਂਦੇ ਹਨ, ਉਡਦੇ ਹਨ ਅੰਦਰ ਕਿਸੇ ਜਗਾ ਤੋਂ (ਹਾਂਜੀ, ਸਤਿਗੁਰੂ ਜੀ।) ਜਿਹੜੀ ਸਮਸ‌ਿਆ ਪੈਦਾ ਕਰਦੀ ਹੈ ਤੁਹਾਡੇ ਲਈ। (ਹਾਂਜੀ, ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਠੀਕ ਹੈ। ਉਸੇ ਕਰਕੇ ਚੀਨੇ ਲੋਕ, ਉਹ ਜ਼ੋਰ ਦਿੰਦੇ ਹਨ "ਫੇਂਗ ਸ਼ੂਈ" ਉਤੇ ਭਾਵ ਹਵਾ ਅਤੇ ਪਾਣੀ। (ਅਛਾ।) ਤੁਹਾਡੇ ਕੋਲ ਉਹ ਬਹੁਤੇ ਨਹੀਂ ਹੋਣੇ ਚਾਹੀਦੇ, ਪਰ ਤੁਹਾਡੇ ਕੋਲ ਇਹ ਨਹੀਂ ਜਿਵੇਂ ਨਹੀਂ ਹੋਣੇ ਚਾਹੀਦੇ। (ਹਾਂਜੀ, ਸਮਝੇ।) ਸੋ ਉਨਾਂ ਨੂੰ ਹਿਸਾਬ ਲਾਉਣਾ ਪੈਂਦਾ ਕਿਥੇ ਤੁਸੀਂ ਰਹਿ ਸਕਦੇ ਅਤੇ ਕੀ ਤੁਸੀਂ ਕਰਦੇ ਹੋ, ਰਖਣ ਲਈ ਇਹਨਾਂ ਦੋਨਾਂ ਤਤਾਂ ਨੂੰ ਸੰਤੁਲਨ ਵਿਚ ਹੋਰਨਾਂ ਚੀਜ਼ਾਂ ਨਾਲ ਉਨਾਂ ਦੇ ਆਲੇ ਦੁਆਲੇ। ਠੀਕ ਹੈ। (ਅਛਾ, ਹਾਂਜੀ।) ਹਾਂਜੀ। ਤਾਂਕਿ ਤੁਹਾਡਾ ਸਰੀਰ ਅਸੁਖਾਵਾਂ ਨਾ ਮਹਿਸੂਸ ਕਰੇ ਅਤੇ ਆਰਾਮ ਦੇ ਪਧਰ ਤੋਂ ਬਾਹਰ। (ਸਮਝੇ, ਸਤਿਗੁਰੂ ਜੀ, ਹਾਂਜੀ।) ਅਤੇ ਫਿਰ ਤੁਸੀਂ ਬਿਮਾਰ ਨਹੀਂ ਹੋਵੋਂਗੇ। ਬਸ ਇਹੀ ਹੈ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।)

ਠੀਕ ਹੈ, ਮੇਰੇ ਪਿਆਰੇ। ਚੀਆਓ (ਅਲਵਿਦਾ) ਹੁਣ ਅਤੇ ਚੰਗਾ ਖਿਆਲ ਰਖਣਾ। ਠੀਕ ਹੈ। (ਤੁਹਾਡਾ ਧੰਨਵਾਦ, ਸਤਿਗੁਰੂ ਜੀ, ਤੁਸੀਂ ਵੀ।) ਸਵਰਗ ਤੁਹਾਨੂਮ ਸੁਰਖਿਅਤ ਰਖਣ, ਕ੍ਰਿਪਾ ਕਰਕੇ!) ਮੈਂ ਤੁਹਾਨੂੰ ਕਾਲ ਕਰਾਂਗੀ ਸ਼ਾਇਦ ਕਦੇ ਕਦਾਂਈ ਦੇਖਣ ਲਈ ਜੇਕਰ ਤੁਸੀਂ ਠੀਕ-ਠਾਕ ਹੋ। ਜੇਕਰ ਨਹੀਂ ਸਾਨੂੰ ਕੁਝ ਚੀਜ਼ ਹੋਰ ਕਰਨੀ ਪਵੇਗੀ। ਠੀਕ ਹੈ। (ਠੀਕ ਹੈ, ਸਤਿਗੁਰੂ ਜੀ।) ਵਧੇਰੇ ਬਸ ਆਰਾਮ ਨਾਲੋਂ। ਜੇਕਰ ਤੁਸੀਂ ਆਰਾਮ ਕਰਦੇ ਹੋ, ਅਤੇ ਤੁਸੀਂ ਬਿਹਤਰ ਮਹਿਸੂਸ ਕਰਦੇ ਹੋ, ਉਹਦਾ ਭਾਵ ਹੈ ਹੋ ਸਕਦਾ ਕਿ ਤੁਸੀਂ ਬਹੁਤਾ ਸਫਤ ਕੰਮ ਕਰਦੇ ਹੋ। ਅਤੇ ਬਸ ਇਹ ਬੰਦ ਕਰੋ। ਅਤੇ ਪੁਛੋ ਹੋਰਨਾਂ ਨੂੰ ਤੁਹਾਡੀ ਮਦਦ ਕਰਨ ਲਈ। ਠੀਕ ਹੈ। (ਹਾਂਜੀ, ਸਤਿਗੁਰੂ ਜੀ।) ਜਦੋਂ ਤੁਸੀਂ ਤੰਦਰੁਸਤ ਹੋਵੋਂ, ਤੁਸੀਂ ਕੰਮ ਕਰ ਸਕਦੇ ਹੋ ਹਦੋਂ ਵਧ, ਪਰ ਜਦੋਂ ਤੁਸੀਂ ਠੀਕ ਨਾਂ ਹੋਵੋਂ, ਫਿਰ ਨਹੀਂ। (ਹਾਂਜੀ, ਸਤਿਗੁਰੂ ਜੀ।) ਅਤੇ ਕੋਈ ਹੋਰ ਜਿਹੜਾ ਤੰਦਰੁਸਤ ਹੈ, ਸੋ ਉਹ ਥੋੜਾ ਜਿਹਾ ਵਧੇਰੇ ਬੋਝ ਨੂੰ ਚੁਕ ਸਕਦਾ ਹੈ। ਠੀਕ ਹੈ। (ਹਾਂਜੀ, ਸਤਿਗੁਰੂ ਜੀ।) ‌‌ਕਿਉਂਕਿ ਉਹ ਤੰਦਰੁਸਤ ਹਨ। (ਹਾਂਜੀ।) ਠੀਕ ਹੈ। ਜਿਵੇਂ ਜੇਕਰ ਇਕ ਤੰਦਰੁਸਤ ਵਿਆਕਤੀ ਸੌਂਦਾ ਹੈ ਇਕ ਘੰਟਾ ਘਟ, ਇਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਉਹਦੇ ਲਈ। ਠੀਕ ਹੈ। (ਹਾਂਜੀ।) ਪਰ ਵਿਆਕਤੀ ਜਿਹੜਾ ਸੰਵੇਦਨਸ਼ੀਲ ਹੋਵੇ, ਜਾਂ ਥੋੜੀ ਘਟ ਪ੍ਰਤਿਰੋਧ ਹੋਵੇ ਵਾਤਾਵਰਨ ਪ੍ਰਤੀ ਜਾਂ ਜੋ ਵੀ ਪ੍ਰਤੀ, ਮੌਸਮ, (ਹਾਂਜੀ।) ਫਿਰ ਉਹ ਨਹੀਂ ਉਹ ਕਰ ਸਕਦਾ, ਠੀਕ ਹੈ? (ਸਮਝੇ, ਸਤਿਗੁਰੂ ਜੀ, ਹਾਂਜੀ।) ਠੀਕ ਹੈ, ਮੇਰੇ ਪਿਆਰੇ, ਚੀਆਓ (ਅਲਵਿਦਾ), ਪ੍ਰਭੂ ਤੁਹਾਨੂੰ ਆਸ਼ੀਰਵਾਦ ਦੇਵੇ। (ਤੁਹਾਡਾ ਧੰਨਵਾਦ, ਸਤਿਗੁਰੂ ਜੀ। ਖਿਆਲ ਰਖਣਾ।) ਪ੍ਰਭੂ ਤੁਹਾਨੂੰ ਸੁਰਖਿਅਤ ਰਖੇ। (ਤੁਹਾਨੂੰ ਵੀ, ਸਤਿਗੁਰੂ ਜੀ।) ਅਤੇ ਤੁਹਾਡਾ ਧੰਨਵਾਦ ਹੈ ਸਭ ਕੁਝ ਲਈ ਜੋ ਤੁਸੀਂ ਕਰਦੇ ਹੋ (ਹਾਂਜੀ।) (ਤੁਹਾਡਾ ਧੰਨਵਾਦ।) ਸੁਪਰੀਮ ਮਾਸਟਰ ਟੈਲੀਵੀਜ਼ਨ ਰਾਹੀਂ। ਠੀਕ ਹੈ। ਚੀਆਓ (ਅਲਵਿਦਾ) ਬੇਬੀ। (ਚੀਆਓ (ਅਲਵਿਦਾ), ਤੁਹਾਡਾ ਧੰਵਨਾਦ, ਸਤਿਗੁਰੂ ਜੀ।) ਖਿਆਲ ਰਖਣਾ।

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-02
1124 ਦੇਖੇ ਗਏ
2025-01-02
656 ਦੇਖੇ ਗਏ
2025-01-02
282 ਦੇਖੇ ਗਏ
2025-01-01
516 ਦੇਖੇ ਗਏ
2025-01-01
740 ਦੇਖੇ ਗਏ
36:14
2025-01-01
58 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ