ਵਿਸਤਾਰ
ਹੋਰ ਪੜੋ
ਮੈਂ ਖੁਸ਼ ਹਾਂ ਕਿ ਉਹ ਯੂਕਰੇਨ ਦੀ ਸਹਾਇਤਾ ਅਤੇ ਸਮਰਥਨ ਕਰਨਾ ਜ਼ਾਰੀ ਰਖ ਰਹੇ ਹਨ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਲੋਕ ਚਿੰਤਤ ਹਨ, ਅਤੇ ਮੈਂ ਵੀ ਚਿੰਤਤ ਹਾਂ, ਕਿ ਉਹ ਇਕ ਥਕਾਵਟ ਵਾਲੇ ਮੂਡ ਵਿਚ ਚਲੇ ਜਾਣਗੇ। (ਹਾਂਜੀ, ਸਤਿਗੁਰੂ ਜੀ। ਹਾਂਜੀ, ਹਾਂਜੀ।) ਜੇਕਰ ਇਕ ਚੀਜ਼ ਬਹੁਤੇ ਲੰਮੇ ਸਮੇਂ ਚਲਦੀ ਰਹੇ, ਫਿਰ ਲੋਕੀਂ ਥਕ ਸਕਦੇ ਹਨ। ਮੈਂ ਵੀ, ਪਰ ਉਸ ਦਾ ਭਾਵ ਨਹੀਂ ਹੈ ਅਸੀਂ ਉਨਾਂ ਦਾ ਸਮਰਥਨ ਕਰਨਾ ਅਤੇ ਉਨਾਂ ਲਈ ਪ੍ਰਾਰਥਨਾ ਕਰਨੀ ਜ਼ਾਰੀ ਨਹੀਂ ਰਖਾਂਗੇ। (ਉਹ ਸਹੀ ਹੈ, ਸਤਿਗੁਰੂ ਜੀ। ਹਾਂਜੀ, ਸਤਿਗੁਰੂ ਜੀ।) ਅਤੇ ਨਾਲੇ, ਯੂਰਪ ਦੁਬਾਰਾ ਹੁਣ ਕੋਲੇ ਵਰਤਣੇ ਸ਼ੁਰੂ ਕਰ ਰਿਹਾ ਹੈ। ਜਿਵੇਂ ਹੌਲੈਂਡ, ਜ਼ਰਮਨੀ ਅਤੇ ਔਸਟ੍ਰੀਆ ਸ਼ੁਰੂ ਕਰ ਰਹੇ।