ਵਿਸਤਾਰ
ਹੋਰ ਪੜੋ
ਅਸਲ ਵਿਚ, ਮੈਂ ਬਸ ਤੁਹਾਨੂੰ ਹੋਰ ਵਿਗਾੜਨਾ ਨਹੀਂ ਚਾਹੁੰਦੀ। ਮੈਂ ਚਾਹੁੰਦੀ ਹਾਂ ਤੁਸੀਂ ਵਡੇ ਹੋਵੋ। ਇਕ ਸਚਮੁਚ ਚੰਗੇ ਅਤੇ ਸਨੇਹੀ, ਪਿਆਰ ਕਰਨ ਵਾਲੇ ਵਿਆਕਤੀ ਬਣੋ। ਕਿਸੇ ਮਹੌਲ ਪ੍ਰਤੀ ਜਾਂ ਸਮਾਜ਼ ਪ੍ਰਤੀ, ਜਾਂ ਹਰ ਮੀਟਿੰਗ ਪ੍ਰਤੀ, ਹਰ ਸਮੂਹ ਪ੍ਰਤੀ, ਇਕ ਯਭ ਨਾ ਬਣੋ। ਕੋਈ ਵੀ ਇਸ ਕਿਸਮ ਦੇ ਲੋਕ ਨਹੀਂ ਪਸੰਦ ਕਰਦਾ ਜਿਹੜੇ ਇਤਨੀ ਅਵਾਸਤਵਿਕ, ਅਤੇ ਗੈਰ-ਕੁਦਰਤੀ, ਅਤੇ ਪਖੰਡੀ, ਡਰਾਮੇਬਾਜ਼ ਹੋਣ। ਕੀ ਤੁਸੀਂ ਕਾਪਿਚ (ਸਮਝਦੇ) ਹੋ ਜਾਂ ਨਹੀਂ? (ਹਾਂਜੀ।) ਮੈਂ ਨਹੀਂ ਚਾਹੁੰਦੀ ਤੁਸੀਂ ਸੋਚੋਂ ਮੈਂ ਬਹੁਤ ਵਧੀਆ ਚੰਗੀ ਅਤੇ ਕੋਮਲ ਅਤੇ ਪਿਆਰੀ ਹਾਂ। ਨਹੀਂ! ਮੈਂ ਚਾਹੁੰਦੀ ਹਾਂ ਤੁਸੀਂ ਉਹ ਬਣੋ! ਮੈਂ ਚਾਹੁੰਦੀ ਹਾਂ ਤੁਸੀਂ ਸੋਹਣੇ, ਕੋਮਲ, ਚੰਗੇ ਵਾਲੇ, ਪਿਆਰ ਕਰਨ ਵਾਲੇ, ਸਨੇਹੀ ਬਣੋ।