ਖੋਜ
ਪੰਜਾਬੀ
 

ਚੰਗੀਆਂ ਧਾਰਮਿਕ ਰਵਾਇਤਾਂ ਵਿਚ ਸ਼ਰਨ ਕਿਥੋਂ ਲਭਣੀ ਹੈ, ਗਿਆਰਾਂ ਹਿਸਿਆਂ ਦਾ ਦਸਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਓਹ ਰਬਾ। ਮੇਰਾ ਬਿਨਾਂ-ਸਿਮ ਵਾਲਾ ਫੋਨ ਆਮ ਤੌਰ ਤੇ ਸੁਪਰੀਮ ਮਾਸਟਰ ਟੀਵੀ ਉਤੇ ਹੁੰਦਾ ਹੈ। ਇਹ ਕਿਸੇ ਹੋਰ ਚੈਨਲ ਵਿਚ ਦੀ ਬਦਲ ਗਿਆ। ਮੈਨੂੰ ਜਾ ਕੇ ਅਤੇ ਇਸ ਨੂੰ ਬੰਦ ਕਰਨਾ ਪਵੇਗਾ ਜਾਂ ਇਸ ਨੂੰ ਸੁਪਰੀਮ ਮਾਸਟਰ ਟੈਲੀਵੀਜ਼ਨ ਵਲ ਵਾਪਸ ਬਦਲਣਾ ਪਵੇਗਾ। ਮੈਂ ਵਾਪਸ ਆਵਾਂਗੀ। ਮੇਰੇ ਬਾਰੇ ਚਿੰਤਾ ਨਾ ਕਰੋ। ਉਹ ਸੀ ਬਸ... ਸੁਪਰੀਮ ਮਾਸਟਰ ਟੈਲੀਵੀਜ਼ਨ ਅਚਾਨਕ ਕਿਸੇ ਜਗਾ ਕਿਸੇ ਹੋਰ ਚੈਨਲ ਵਿਚ ਦੀ ਬਦਲ ਗਈ। ਮੈਂ ਇਹ ਪਹਿਲੇ ਹੀ ਬੰਦ ਕਰ ਦਿਤਾ ਹੈ। ਮੈਂ ਇਹ ਬਾਹਰ ਰਖਿਆ ਹੈ। ਮੇਰੇ ਕੋਲ ਬਾਹਰ ਇਕ ਮੇਜ਼ ਹੈ। ਮੈਂ ਤੰਬੂ ਵਿਚ ਨਹੀਂ ਪਕਾ ਸਕਦੀ, ਬਿਨਾਂਸ਼ਕ। ਮੈਂ ਬਾਹਰ ਪਕਾਉਂਦੀ ਹਾਂ, ਖੁਲੀ ਜਗਾ ਵਿਚ। ਥੋੜਾ ਜਿਹਾ ਪਕਾਉਂਦੀ। ਪਰ ਮੈਂ ਯੋਜਨਾ ਬਣਾ ਰਹੀ ਹਾਂ... ਸ਼ਾਇਦ ਇਹ ਬਹੁਤ ਜਿਆਦਾ ਖੇਚਲ ਹੈ, ਸੋ ਮੈਂ ਹੋਰ ਨਹੀਂ ਪਕਾਵਾਂਗੀ। ਬਸ ਖਾਵਾਂਗੀ ਜੋ ਵੀ ਹੋਵੇ। ਡਬਲ ਰੋਟੀ ਅਤੇ ਕਚੀਆਂ ਸਬਜ਼ੀਆਂ। ਕਚੀਆਂ, ਪੀੜਾ-ਰਹਿਤ ਫਲ, ਵੀ ਠੀਕ ਹੋਣਾ ਚਾਹੀਦਾ ਹੈ।

ਮੈਂ ਕਰਦੀ ਹਾਂ ਜੋ ਵੀ ਮੈਂ ਕਰ ਸਕਦੀ ਹਾਂ ਆਪਣੀ ਸਥਿਤੀ ਵਿਚ, ਜਿਥੇ ਵੀ ਮੈਂ ਜਾਂਦੀ ਹਾਂ। ਤੁਹਾਡੇ ਕੋਲ ਹਮੇਸ਼ਾਂ ਸਭ ਚੀਜ਼ ਨਹੀਂ ਹੋ ਸਕਦੀ। ਪਰ ਮੇਰੇ ਬਾਰੇ ਚਿੰਤਾ ਨਾ ਕਰੋ। ਮੈਂ ਰਹਿ ਰਹੀ ਹਾਂ। ਮੈਂ ਰਹਿ ਰਹੀ ਹਾਂ। ਮਿਲੀਅਨਾਂ ਦੀ ਗਿਣਤੀ ਵਿਚ ਲੋਕ ਸ਼ੁਕਰਗੁਜ਼ਾਰ ਹੋਣਗੇ ਜੇਕਰ ਉਨਾਂ ਕੋਲ ਹੋਵੇ ਜੋ ਮੇਰੇ ਕੋਲ ਹੈ। ਸੋ, ਮੈਂ ਬਹੁਤ ਗਹਿਰੇ ਤਲ ਤੇ ਪ੍ਰਮਾਤਮ, ਸਵਰਗਾਂ, ਸਾਰੇ ਫਰਿਸ਼ਤਿਆਂ, ਸਾਰੇ ਰਖਿਅਕਾਂ ਦਾ ਧੰਨਵਾਦ ਕਰਦੀ ਹਾਂ ਮੈਂਨੂੰ ਹੁਣ ਤਕ ਕਾਇਮ ਰਖਣ ਲਈ, ਮੇਰੀ ਰਖਿਆ ਕਰਨ ਲਈ, ਅਤੇ ਮੈਨੂੰ ਸੁਰਖਿਅਤ ਰਖਣ ਲਈ। ਕ੍ਰਿਪਾ ਕਰਕੇ, ਜੇਕਰ ਤੁਸੀਂ ਵਿਸ਼ਵਾਸ਼ ਕਰਦੇ ਹੋ, ਉਨਾਂ ਦਾ ਵੀ ਧੰਨਵਾਦ ਕਰੋ - ਸਾਡੀਆਂ ਜਿੰਦਗੀਆਂ ਲਈ, ਅਤੇ ਮੇਰੇ ਲਈ ਵੀ।

ਅਤੇ ਕਿਵੇਂ ਵੀ, ਜੇਕਰ ਤੁਸੀਂ ਜੰਗਲ ਵਿਚ ਰਹਿੰਦੇ ਹੋ, ਇਹ ਬਹੁਤ ਆਸਾਨ ਹੈ ਆਪਣਾ ਆਵਦਾ ਫਰਨੀਚਰ ਬਣਾਉਣਾ। ਜੇਕਰ ਤੁਹਾਡੇ ਕੋਲ ਕੁਝ ਧਾਤ ਦੀ ਵਾਇਰ ਹੋਵੇ ਜਾਂ ਰਸੀ, ਤੁਸੀਂ ਇਹਨਾਂ ਸੁਕੀਆਂ ਲਕੜੀਆਂ ਦੀਆਂ ਸ਼ਾਖਾਂ ਨੂੰ ਜੋੜ ਸਕਦੇ ਅਤੇ ਬਹੁਤ ਜ਼ਲਦੀ ਇਕ ਮੇਜ਼ ਬਣਾ ਸਕਦੇ ਹੋ। ਇਹ ਬਹੁਤ ਅਨੰਦਮਈ ਹੇ ਅਜਿਹਾ ਇਕ ਮੇਜ਼ ਹੋਣਾ। ਜੇਕਰ ਤੁਹਾਨੂੰ ਜਾਣਾ ਪਵੇ ਅਤੇ ਇਕਲ‌ਿਆਂ ਨੂੰ ਰਹਿਣਾ ਪਵੇ, ਇਹ ਬਹੁਤ ਅਸੁਵਿਧਾਜਨਕ ਹੈ ਕਈ ਤਰੀਕਿਆਂ ਵਿਚ, ਤੁਸੀਂ ਬਸ ਇਕ ਵਡਾ ਸਵਿਜ਼ (ਜੇਬ) ਚਾਕੂ ਅਤੇ ਇਕ ਛੋਟਾ ਧਾਤ ਦੀ ਤਾਰ ਦਾ ਰੋਲ ਲਿਆਉ। ਅਤੇ ਤੁਸੀਂ ਕੁਝ ਡਿਗੀਆਂ ਹੋਈਆਂ ਲਕੜਾਂ ਜਾ ਕੁਝ ਅਜਿਹਾ ਲਿਆ ਸਕਦੇ ਹੋ ਆਪਣੇ ਤੰਬੂ ਦੇ ਲਾਗੇ ਜਾਂ ਨੇੜੇ । ਤੁਸੀਂ ਇਸ ਉਤੇ ਇਕ ਕੁਰਸੀ ਵਾਂਗ ਬੈਠ ਸਕਦੇ ਹੋ। ਅਤੇ ਤੁਸੀਂ ਆਰਾਮਦਾਇਕ ਹੋਵੋਂਗੇ, ਉਪਜਾਉ। ਹਮੇਸ਼ਾਂ ਇਕ ਅਸਲੀ ਘਰ ਵਿਚ ਰਹਿਣ ਦੀ ਨਹੀਂ ਲੋੜ ਜਾਂ ਫਰਨੀਚਾਰ ਹੋਵੇ ਅਤੇ ਉਹ ਸਭ। ਅਤੇ ਅਜਕਲ ਕੁਝ ਚੀਜ਼ ਜਿਵੇਂ ਇਕ ਗਰਮਾਇਸ਼ ਵਾਲਾ ਪੈਕ ਖਰੀਦਣਾ ਬਹੁਤ ਸੌਖਾ ਹੈ। ਜਾਂ ਜੇਕਰ ਤੁਹਾਡੇ ਕੋਲ ਕੁਝ ਛੋਟੀ, ਗਰਮ ਪਾਣੀ ਦੀ ਬੋਤਲ ਹੋਵੇ, ਤੁਸੀਂ ਲਕੜੀ ਦੀ ਵਰਤੋਂ ਕਰ ਸਕਦੇ ਹੋ ਗਰਮ ਪਾਣੀ ਬਣਾਉਣ ਲਈ ਅਤੇ ਬੋਤਲ ਵਿਚ ਪਾਣੀ ਭਰੋ ਅਤੇ ਆਪਣੇ ਆਪ ਨੂੰ ਰਾਤ ਨੂੰ ਨਿਘਾ ਰਖੋ।

ਜੇ ਕਦੇ ਤੁਹਾਨੂੰ ਜੰਗਲ ਵਿਚ ਹੋਣਾ ਪਵੇ ਜਾਂ ਕੁਝ ਅਜਿਹਾ, ਚਿੰਤਾ ਨਾ ਕਰਨੀ। ਤੁਸੀਂ ਜਿਥੇ ਤੁਸੀਂ ਰਹਿੰਦੇ ਹੋ ਇਸ ਦੇ ਲਾਗੇ, ਇਕ ਸਰਨਾਵੇਂ ਨੂੰ ਕੁਝ ਚੀਜ਼ ਆਰਡਰ ਕਰ ਸਕਦੇ ਹੋ। ਅਤੇ ਤੁਸੀਂ ਉਥੇ ਜਾ ਕੇ ਡਿਲੀਵਰੀ ਦੇ ਆਉਣ ਲਈ ਉਡੀਕ ਸਕਦੇ, ਇਕ ਨੂੰ ਲਵੋ, ਅਤੇ ਇਸ ਨੂੰ ਵਾਪਸ ਲਿਆਉ ਜਿਥੇ ਤੁਸੀਂ ਰਹਿੰਦੇ ਹੋ। ਅਤੇ ਜੇਕਰ ਤੁਸੀਂ ਸਾਦਾ ਰਹਿੰਦੇ ਹੋ - ਇਥੋਂ ਤਕ ਬਸ ਜਿਵੇਂ ਭੂਰੇ ਚਾਵਲਾਂ ਨਾਲ, ਤਿਲ, ਜਾਂ ਚਾਵਲ ਅਤੇ ਕੁਝ ਦਾਲਾਂ ਨਾਲ -ਫਿਰ ਤੁਸੀਂ ਲਕੜੀ ਨਾਲ ਪਕਾ ਸਕਦੇ ਹੋ। ਕਿਸੇ ਵੀ ਜੰਗਲ ਵਿਚ ਸੁਕੀ ਲਕੜੀ ਬਹੁਤ ਭਰਪੂਰ ਹੈ - ਸੁਕਾ ਘਾਹ ਵੀ। ਪ੍ਰੰਤੂ ਯਕੀਨੀ ਬਣਾਉਣਾ ਤੁਸੀਂ ਜ਼ਮੀਨ ਵਿਚ ਇਕ ਟੋਆ ਪੁਟਦੇ ਹੋ ਤਾਂਕਿ ਲਾਟਾਂ ਜਾਂ ਕੋਲਾ ਸਭ ਜਗਾ, ਤੁਹਾਡੇ ਆਲੇ ਦੁਆਲੇ ਨਾ ਫੈਲ ਜਾਵੇ। ਯਕੀਨੀ ਬਣਾਉਣਾ ਕਿ ਜਗਾ ਜਿਥੇ ਤੁਸੀਂ ਪਕਾਉਂਦੇ ਹੋ ਉਹ ਇਕ ਖੁਲੀ ਥਾਂ ਹੋਵੇ; ਉਥੇ ਲਾਗੇ ਕੋਈ ਦਰਖਤ ਜਾਂ ਪਤੇ ਜਾਂ ਅਜਿਹਾ ਕੁਝ ਨਾ ਹੋਵੇ।

ਅਤੇ ਜੇਕਰ ਤੁਸੀਂ ਇਕ ਟੋਆ ਪੁਟਣਾ ਚਾਹੋਂ, ਤੁਸੀਂ ਇਕ ਪਥਰ ਜਾਂ ਲਕੜੀ ਦਾ ਇਕ ਤਿਖਾ ਟੁਕੜਾ ਵਰਤ ਸਕਦੇ ਹੋ, ਲਕਡੀ ਦਾ ਇਕ ਟੁਕੜਾ ਕੁਝ ਤਿਖੇ ਸਿਰਾਂ ਵਾਲਾ ਜਾਂ ਕੁਝ ਚੀਜ਼। ਉਹ ਦਰਖਤ ਤੋਂ ਟੁਟੇ ਹੋਏ ਹਨ। ਜਾਂ ਕੁਝ ਵਡੀਆਂ ਸੋਟੀਆਂ ਨਾਲ, ਤੁਸੀਂ ਇਕ ਖੋਖਲੀ ਮੋਰੀ ਖੋਦ ਸਕਦੇ ਹੋ - ਲਗਭਗ 20 ਜਾਂ 30 ਸੈਂਟੀਮੀਟਰ ਡੂੰਘੀ, ਅਤੇ ਦੋਵੇਂ ਪਾਸ‌ਿਆਂ ਤੋਂ ਉਪਰ ਵਲ ਨੂੰ ਟੇਢੀਆਂ। ਸੋ ਜਦੋਂ ਤੁਸੀਂ ਲਕੜੀ ਅੰਦਰ ਪਾਉਂਦੇ ਹੋ ਸਾੜਨ ਲਈ, ਇਹ ਬਹੁਤ ਆਸਾਨ ਹੈ। ਅਤੇ ਕੁਝ ਚੀਜ਼ ਬਾਹਰ ਨਹੀਂ ਉਡੇਗੀ ਜੰਗਲ ਨੂੰ ਖਤਰੇ ਵਿਚ ਪਾਉਣ ਲਈ। ਪਰ ਉਥੇ ਖੁਲੀ ਥਾਂ ਹੋਣੀ ਜ਼ਰੂਰੀ ਹੈ - ਜਿਤਨੀ ਵਡੀ, ਉਤਨਾ ਬਿਹਤਰ ਹੈ। ਪੰਜ-ਮੀਟਰ ਘੇਰੇ ਦੀ ਕਲਿਅਰੇਂਸ, ਖੁਲੀ ਜਗਾ। ਅਤੇ ਤੁਸੀਂ ਇਕ ਲਾਈਟਰ ਲਿਆਉ, ਬਿਨਾਂਸ਼ਕ। ਜੇਕਰ ਤੁਸੀਂ ਮਿਟੀ ਵਿਚ ਇਕ ਮੋਰੀ ਪੁਟਦੇ ਹੋ, ਜਿਸ ਤਰਾਂ ਮੈਂ ਤੁਹਾਨੂੰ ਦਸ‌ਿਆ ਹੈ - ਇਕ ਵੀ-ਆਕਾਰ ਦੀ, ਦੋ ਸਿਰੇ ਉਪਰ ਨੂੰ ਅਤੇ ਡੂੰਗਾ ਸਿਰਾ ਜ਼ਮੀਂਨ ਦੇ ਵਿਚ - ਫਿਰ ਤੁਸੀਂ ਇਕ ਹਲਕਾ ਜਿਹਾ ਪਤੀਲਾ ਇਸ ਉਪਰ ਰਖ ਸਕਦੇ ਹੋ, ਤੁਸੀਂ ਪਾਣੀ ਪਕਾ ਸਕਦੇ ਹੋ ਅਤੇ ਕੋਈ ਚੀਜ਼ ਤੁਸੀਂ ਪਕਾਉਣਾ ਚਾਹੋਂ। ਇਕ ਜਾਂ ਦੋ ਬਹੁਤ ਹਲਕੇ ਪਤੀਲੇ - ਉਹ ਜਿਹੜੇ ਸਪੋਰਟਜ਼ ਦੁਕਾਨ ਵਿਚ ਪਿਕਨਿਕਾਂ, ਕੈਂਪਿੰਗ ਲਈ ਵੇਚਦੇ ਹਨ। ਆਪਣੇ ਜੀਵਨ ਨੂੰ ਸਾਦਾ ਬਣਾਉ, ਫਿਰ ਤੁਸੀਂ ਜਿੰਦਾ ਰਹਿ ਸਕਦੇ ਹੋ।

ਪਰ ਇਹ ਚੰਗਾ ਹੈ ਕਿ ਤੁਸੀਂ ਇਕ ਸੁਰਖਿਅਤ ਜਗਾ ਵਿਚ, ਇਕ ਘਰ ਵਿਚ ਰਹੋ ਅਤੇ ਕਿਸੇ ਜਗਾ ਸ਼ਹਿਰ ਦੇ ਲਾਗੇ - ਤੁਹਾਡੇ ਲਈ ਵਧੇਰੇ ਸੌਖਾ ਹੈ। ਸੋ ਤੁਹਾਨੂੰ ਦੂਰ ਤੁਰਨਾ ਨਾ ਪਵੇ ਆਪਣਾ ਭਜੋਨ ਧੂ ਕੇ ਘਰ ਨੂੰ ਵਾਪਸ ਲਿਆਉਣ ਲਈ। ਕਿਉਂਕਿ ਜੰਗਲੀ ਖੇਤਰ ਵਿਚ, ਇਕ ਟੈਕਸੀ ਲੈਣੀ ਇਹ ਮੁਸ਼ਕਲ ਹੈ। ਤੁਹਾਡੇ ਕੋਲ ਇਕ ਸਰਨਾਵਾਂ ਨਹੀਂ ਹੈ, ਸੋ ਤੁਹਾਡੇ ਕੋਲ ਇਕ ਨੇੜੇ ਵਾਲਾ ਸਰਨਾਵਾਂ ਹੋਣਾ ਜ਼ਰੂਰੀ ਹੈ, ਸ਼ਾਇਦ ਇਥੋਂ ਤਕ ਇਕ ਗੈਸ ਸਟੇਸ਼ਨ ਜਾਂ ਕੁਝ ਅਜਿਹਾ। ਅਤੇ ਤੁਸੀਂ ਆਪਣਾ ਭੋਜਨ ਉਥੇ ਲਿਆਉਣ ਲਈ ਆਰਡਰ ਕਰ ਸਕਦੇ ਹੋ। ਜਾਂ ਆਪਣਾ ਭੋਜਨ ਉਥੋਂ ਖਰੀਦੋ ਜਾਂ ਉਨਾਂ ਨੂੰ ਤੁਹਾਡੇ ਲਈ ਖਰੀਦਣ ਲਈ ਮਦਦ ਕਰਨ ਲਈ ਕਹੋ ਸਾਦਾ ਭੋਜਨ ਜਿਸ ਦੀ ਤੁਹਾਨੂੰ ਲੋੜ ਹੋਵੇ। ਅਤੇ ਫਿਰ ਇਹ ਤੁਸੀਂ ਲਿਆਉ, ਤੁਸੀਂ ਘਰ ਨੂੰ ਤੁਰ ਕੇ ਜਾਓ। ਤੁਸੀਂ ਤੁਰ ਕੇ ਜਾਓ ਜਿਥੇ ਤੁਸੀਂ ਕੈਂਪ ਕਰ ਰਹੇ ਹੋ, ਜਿਥੇ ਤੁਹਾਡਾ ਤੰਬੂ ਹੈ। ਇਹ ਵੀ ਸੁਵਿਧਾਜਨਕ ਹੈ। ਤੁਰਨਾ ਤੁਹਾਡੇ ਲਈ ਕਿਵੇਂ ਵੀ ਚੰਗਾ ਹੈ। ਅਤੇ ਜੇਕਰ ਤੁਸੀਂ ਤੁਰਦੇ ਹੋ, ਤੁਸੀਂ ਦੁਕਾਨ ਨੂੰ ਇਸ ਤਰਾਂ ਜਾ ਸਕਦੇ ਹੋ। ਤੁਸੀਂ ਆਪਣਾ ਮਾਸਕ ਪਹਿਨ ਸਕਦੇ ਹੋ, ਅਤੇ ਲੋਕ ਸਚਮੁਚ ਤੁਹਾਨੂੰ ਨਹੀਂ ਪਛਾਨਣਗੇ। ਬਸ ਸਥਿਤੀ ਦੇ ਮਤਾਬਕ ਰਹੋ ਅਤੇ ਤੁਸੀਂ ਜਿੰਦਾ ਰਹੋਂਗੇ।

ਸਮਾਨ ਚੀਜ਼ ਦੀ ਉਮੀਦ ਨਾ ਕਰਨੀ ਹਰ ਜਗਾ ਜਿਥੇ ਤੁਸੀਂ ਜਾਂਦੇ ਹੋ। ਇਕ ਨਵਾਂ ਘਰ, ਇਕ ਨਵਾਂ ਪਿੰਡ ਵੀ ਤੁਹਾਡੇ ਪੁਰਾਣੇ ਘਰ ਨਾਲੋਂ ਵਖਰਾ ਹੈ, ਅਤੇ ਤੁਹਾਡੇ ਪੁਰਾਣੇ ਸ਼ਹਿਰ ਜਾਂ ਪੁਰਾਣੇ ਪਿੰਡ ਨਾਲੋਂ। ਜੰਗਲ ਵਿਚ ਇਹਦੇ ਬਾਰੇ ਗਲ ਕਰਨੀ ਤਾਂ ਪਾਸੇ ਰਹੀ, ਇਹ ਬਿਨਾਂਸ਼ਕ ਵਖਰਾ ਹੈ। ਸੋ ਤੁਹਾਨੂੰ ਆਪਣਾ ਆਈਕਿਊ ਵਰਤੋਂ ਕਰਨਾ ਪਵੇਗਾ।

ਇਹ ਸਭ ਸਧਾਰਨ ਚੀਜ਼ਾਂ ਆਪਣੀ ਜਿੰਦਗੀ ਨੂੰ ਕਾਇਮ ਰਖਣ ਲਈ ਹਨ ਬਸ ਜੇਕਰ ਤੁਹਾਡੇ ਕੋਲ ਚਿੰਤਨ ਕਰਨ ਲਈ ਹੋਰ ਸਮਾਂ ਹੋਵੇ, ਪ੍ਰਮਾਤਮਾ ਨੂੰ ਯਾਦ ਕਰਨ ਲਈ, ਤਾਂਕਿ ਤੁਸੀਂ ਇਸ ਜੀਵਨ ਕਾਰ ਅਤੇ ਅਗਲੇ ਵਿਚ ਇਕ ਵਧੇਰੇ ਉਚੇ ਰੂਹਾਨੀ ਪਧਰ ਦੀ ਪ੍ਰਾਪਤੀ ਵਿਚ ਜਾ ਸਕੋਂ। ਤੁਹਾਡੀ ਜਿੰਦਗੀ ਜਿਤਨੀ ਸਾਦੀ ਹੈ, ਤੁਹਾਡੇ ਲਈ ਉਤਨਾ ਬਿਹਤਰ ਹੈ। ਅਤੇ ਕਦੇ ਕਦਾਂਈ ਇਥੋਂ ਤਕ ਆਮ ਮਨੁਖੀ ਗਤੀਵਿਧੀਆਂ ਤੋਂ ਹੋਰ ਦੂਰ ਵੀ ਇਥੋਂ ਤਕ ਤੁਹਾਡੇ ਰੂਹਾਨੀ ਵਿਕਾਸ, ਸੁਧਾਰ ਲਈ ਬਿਹਤਰ ਹੈ। ਪਰ ਤੁਹਾਡੇ ਕੋਲ ਅਸਲੀ ਵਿਧੀ ਹੋਣੀ ਜ਼ਰੂਰੀ ਹੇ। ਤੁਸੀਂ ਨਹੀਂ ਉਥੇ ਬੈਠ ਸਕਦੇ ਜਾਂ ਸਾਹ ਅੰਦਰ ਲੈਣਾ, ਸਾਹ ਬਾਹਰ ਕਢਣਾ। ਫਿਰ ਕੀ ਹੋਵੇਗਾ ਜੇਕਰ ਤੁਸੀਂ ਸੌਂ ਜਾਂਦੇ ਹੋ? ਤੁਸੀਂ ਸਾਹ ਲੈਣਾ ਨਹੀਂ ਯਾਦ ਰਖਦੇ। ਸੋ ਉਸ ਦਾ ਭਾਵ ਹੈ ਉਸ ਸਮੇਂ ਤੁਸੀਂ ਅਭਿਆਸ ਨਹੀਂ ਕਰ ਰਹੇ। ਸੋ ਬਸ ਇਕ ਅਸਲੀ, ਚੰਗੇ, ਪ੍ਰਭਾਵਸ਼ਾਲੀ ਮੰਤਰ ਦੀ ਚੋਣ ਕਰੋ ਜੋ ਤੁਸੀਂ ਵਿਸ਼ਵਾਸ਼ ਕਰਦੇ ਹੋ ਬੁਧ ਧਰਮ ਵਿਚ ਹੈ, ਜਾਂ ਸੰਤਾਂ ਦੇ ਨਾਵ ਤੁਹਾਡੇ ਜਾਂ ਹੋਰਨਾਂ ਧਰਮਾਂ ਵਿਚ, ਜਾਂ ਇਕ ਮੰਤਰ ਜੋ ਤੁਸੀਂ ਜਾਣਦੇ ਹੋ ਕੰਮ ਕਰਦਾ ਹੈ।

ਇਹੀ ਜੀਵਨ ਦਾ ਮਕਸਦ ਹੈ। ਇਹ ਬਹੁਤ ਸਾਰੀ ਜਾਇਦਾਦ ਇਕਠੀ ਕਰਨ ਲਈ ਨਹੀਂ ਜਾਂ ਇਕ ਵਡਾ ਹੋਵੇ ਜਾਂ ਇਕ ਵਡੀ ਕਾਰ ਅਤੇ ਅਜਿਹੀਆਂ ਚੀਜ਼ਾਂ ਲਈ ਨਹੀਂ ਹੈ, ਕਿਉਂਕਿ ਤੁਸੀਂ ਉਨਾਂ ਸਭ ਨੂੰ ਪਿਛੇ ਛਡ ਜਾਵੋਂਗੇ। ਜਦੋਂ ਤੁਹਾਡਾ ਸਾਹ ਤੁਹਾਨੂੰ ਛਡ ਕੇ ਚਲਾ ਜਾਂਦਾ ਹੈ, ਸਭ ਚੀਜ਼ ਤੁਹਾਨੂੰ ਛਡ ਕੇ ਚਲ਼ੀ ਜਾਂਦੀ ਹੈ। ਸੋ, ਇਕ ਸਾਹ ਵਾਲੀ ਵਿਧੀ ਨਾਲ ਅਭਿਆਸ ਕਰਨਾ ਹਮੇਸ਼ਾਂ ਇਕ ਸੁਰਖਿਅਤ ਤਰੀਕਾ ਨਹੀਂ ਹੈ। ਇਕ ਹੋਰ ਵਾਲੀ ਲਭੋ, ਜਿਵੇਂ ਕੁਆਨ ਯਿੰਨ ਵਿਧੀ, ਬੁਧ ਦਾ ਨਾਮ ਉਚਾਰਨਾ, ਜਾਂ ਇਕ ਮੰਤਰ। ਪਰ ਬਿਹਤਰ ਹੈ ਤੁਸੀਂ ਇਕ ਜਿੰਦਾ ਸੰਤ ਲਭੋਂ, ਜੀਵਤ ਚੰਗੇ ਭਿਕਸ਼ੂ, ਚੰਗੇ ਪਾਦਰੀ, ਕਿਉਂਕਿ ਉਹ ਪਹਿਲੇ ਹੀ ਆਪਣੇ ਅਭਿਆਸ ਵਿਚ ਸਫਲ ਹੋ ਗਏ, ਅਤੇ ਤੁਹਾਨੂੰ ਬਖਸ਼ਣ ਲਈ ਬਖਸ਼ਣ ਲਈ ਉਨਾਂ ਕੋਲ ਬਹੁਤ ਸਾਰੀ ਐਨਰਜ਼ੀ ਹੈ।

ਬਸ ਉਵੇਂ ਜਿਵੇਂ ਇਕ ਵਿਆਕਤੀ ਜਿਸ ਦੇ ਕੋਲ ਆਪਣੇ ਘਰ ਵਿਚ ਬਹੁਤ ਸਾਰਾ ਭੋਜਨ ਹੈ; ਉਹ ਤੁਹਾਡੇ ਨਾਲ ਸਾਂਝਾ ਕਰ ਸਕਦਾ ਹੈ। ਇਹ ਇਸ ਤਰਾਂ ਹੈ। ਤੁਹਾਨੂੰ ਸਚਮੁਚ ਚੰਗੇ ਅਭਿਆਸ ਕਰਨ ਵਾਲੇ ਭਿਕਸ਼ੂ ਅਤੇ ਪਾਦਰੀ ਜਾਂ ਇਕ ਚੰਗੇ ਧਰਮ ਦੇ ਅਭਿਆਸੀਆਂ ਨੂੰ ਲਭਣਾ ਜ਼ਰੂਰੀ ਹੈ। ਇਕ ਚੰਗਾ ਰਵਾਇਤੀ ਵਾਲਾ ਵਧੇਰੇ ਸੁਰਖਿਅਤ ਹੈ। ਜਦੋਂ ਤੁਸੀਂ ਇਕ ਜਿੰਦਾ ਗੁਰੂ ਨੂੰ ਨਾਂ ਜਾਣਦੇ ਹੋਵੋਂ, ਫਿਰ ਹਿੰਦੂ ਧਰਮ, ਬੁਧ ਧਰਮ, ਸਿਖ ਧਰਮ, ਇਸਾਈ ਧਰਮ ਦੇ ਇਕ ਮੰਤਰ ਦਾ ਜਾਪ ਕਰੋ ਜਾਂ ਸੰਤਾਂ ਅਤੇ ਬੁਧਾਂ ਦੇ ਨਾਵਾਂ ਦਾ ਜਾਪ - ਉਹਦੇ ਵਿਚ ਭਰੋਸਾ ਕਰੋ। ਇਕ ਦੀ ਚੋਣ ਕਰੋ। ਜੇਕਰ ਸਹਾਰਾ ਲੈਣ ਲਈ, ਤੁਹਾਡੇ ਕੋਲ ਕੋਈ ਗੁਰੂ ਜਾਂ ਭਿਕਸ਼ੂ ਨਹੀਂ ਹੈ, ਫਿਰ ਆਪਣੇ ਲਈ ਇਕ ਦੀ ਚੋਣ ਕਰੋ। ਸੰਜੀਦਗੀ ਨਾਲ ਪ੍ਰਮਾਤਮਾ ਨੂੰ ਬੇਨਤੀ ਕਰੋ ਤੁਹਾਡੇ ਲਈ ਉਹ ਮੰਤਰ ਨੂੰ ਬਖਸ਼ਣ ਲਈ, ਤੁਹਾਡੇ ਲਈ ਸੰਤ ਦੇ ਨਾਮ ਨੂੰ ਬਖਸ਼ਣ ਲਈ, ਤੁਹਾਡੇ ਲਈ ਉਸ ਬੁਧ ਦੇ ਨਾਮ ਨੂੰ ਬਖਸ਼ਣ ਲਈ, ਅਤੇ ਸਾਰਾ ਸਮਾਂ, ਕਿਸੇ ਵੀ ਸਮੇਂ ਉਚਾਰਨਾ ਜ਼ਾਰੀ ਰਖੋ, ਜਦੋਂ ਤਕ ਇਥੋਂ ਤਕ ਤੁਸੀਂ ਸੁਤੇ ਹੋਵੋਂ, ਤੁਸੀਂ ਇਹ ਅਵਚੇਤਨ ਤੌਰ ਤੇ ਇਹਦਾ ਜਾਪ ਕਰੋ।

ਕੁਆਨ ਯਿੰਨ ਵਿਧੀ ਵਿਚ, ਕਦੇ ਕਦਾਂਈ ਅਸੀਂ ਜਾਗਦੇ ਹਾਂ, ਅਤੇ ਫਿਰ ਸਾਨੂੰ ਅਹਿਸਾਸ ਹੁੰਦਾ ਕਿ ਅਸੀਂ ਪੰਜ ਪਵਿਤਰ ਨਾਵਾਂ ਨੂੰ ਉਚਾਰਨ ਦੇ ਮਧ ਵਿਚ ਹੁੰਦੇ ਹਾਂ, ਅਤੇ ਬਸ ਸਮਾਧੀ ਵਿਚੋਂ ਜਾਗਣ ਦੇ ਮਧ ਵਿਚ। ਕਿਉਂਕਿ ਅੰਦਰੂਨੀ ਸਵਰਗੀ ਰੋਸ਼ਨੀ ਅਜ਼ੇ ਵੀ ਤੁਹਾਡੇ ਆਲੇ ਦੁਆਲੇ ਚਮਕਦੀ ਹੈ, ਅਤੇ ਫਿਰ ਗਾਇਬ ਹੋ ਜਾਂਦੀ ਹੈ ਜਦੋਂ ਤੁਸੀਂ ਸਚਮੁਚ ਸਮਾਧੀ ਵਿਚੋਂ ਬਾਹਰ ਹੁੰਦੇ ਹੋ - ਮੈਡੀਟੇਸ਼ਨ ਦੀ ਸਮਾਧੀ ਵਿਚ ਬਾਹਰ ਅਤੇ ਵਾਪਸ ਅਸਲੀ ਭੌਤਿਕ ਜਿੰਦਗੀ ਵਿਚ। ਕਦੇ ਕਦਾਂਈ ਨਹੀਂ - ਕਦੇ ਕਦਾਂਈ ਇਹ ਇਕ ਲੰਮੇ, ਲੰਮੇਂ ਸਮੇਂ ਲਈ ਨਾਲ ਰਹਿੰਦੀ ਹੈ। ਕਦੇ ਕਦਾਂਈ ਸਾਰਾ ਦਿਨ, ਸਾਰੀ ਰਾਤ, ਤੁਸੀਂ ਅੰਦਰੂਨੀ ਸਵਰਗੀ ਰੋਸ਼ਨੀ ਦੇਖ ਸਕਦੇ ਹੋ. ਪਰ ਇਹ ਤੁਹਾਡੇ ਧਿਆਨ ਉਤੇ ਨਿਰਭਰ ਕਰਦਾ ਹੈ।

ਹੁਣ, ਜੇਕਰ ਸਭ ਚੀਜ਼ ਤੁਹਾਡੇ ਲਈ ਬਹੁਤ ਮੁਸ਼ਕਲ ਹੈ, ਬਸ ਬੁਧਾਂ ਦੇ ਨਾਵਾਂ ਨੂੰ ਉਚਾਰੋ, ਜਾਂ ਭਗਵਾਨ ਈਸਾ ਮਸੀਹ ਵਿਚ ਭਰੋਸਾ ਕਰੋ। ਅਤੇ ਆਪਣੇ ਧਰਮ ਦੇ ਸੰਤਾਂ ਦੇ ਨਾਵਾਂ ਵਿਚ ਭਰੋਸਾ ਰਖੋ। ਵੀਗਨ ਬਣੋ। ਅਤੇ ਸ਼ਾਂਤੀ ਬਣਾਈ ਰਖੋ।

ਜਦੋਂ ਤੁਸੀਂ ਹੁਣ ਮੁੜਨਾ ਸ਼ੁਰੂ ਕਰਦੇ ਹੋ, ਅਤੇ ਸੰਤਾਂ ਜਾਂ ਬੁਧਾਂ ਦੇ ਪਵਿਤਰ ਨਾਵਾਂ ਅਤੇ ਸਾਰੇ ਬੁਧਾਂ ਤੋਂ ਮੰਤਰਾਂ ਨੂੰ ਉਚਾਰਨਾ ਸ਼ੁਰੂ ਕਰਦੇ ਹੋ, ਫਿਰ ਕ੍ਰਿਪਾ ਕਰਕੇ ਵੀਗਨ ਬਣੋ, ਕ੍ਰਿਪਾ ਕਰਕੇ। ਕਿਉਂਕਿ ਜੇਕਰ ਤੁਸੀਂ ਵੀਗਨ ਹੋ, ਫਿਰ ਤੁਸੀਂ ਜੀਵਨ ਨਾਲ ਵਧੇਰੇ ਜੁੜੇ ਹੁੰਦੇ ਹੋ, ਮੌਤ ਨਾਲ ਨਹੀਂ, ਹਤਿਆ ਨਾਲ ਨਹੀਂ। ਮਾਰਨ ਦੇ ਕਰਮ ਬਹੁਤ, ਬਹੁਤ ਭਾਰੀ ਹਨ। ਅਤੇ ਭਾਵੇਂ ਜੇਕਰ ਤੁਸੀਂ ਦਿਲ ਲਾ ਕੇ ਜਾਪ ਕਰਦੇ ਹੋ, ਪਰ ਤੁਹਾਡੇ ਕੋਲ ਕਾਫੀ ਸਮਾਂ ਨਹੀਂ ਹੈ ਇਹ ਪਵਿਤਰ ਅਤੇ ਉਚਾ-ਚੁਕਣ ਵਾਲੀ ਐਨਰਜ਼ੀ ਨੂੰ ਉਸਾਰਨ ਲਈ, ਫਿਰ ਇਹ ਬਹੁਤ ਮੁਸ਼ਕਲ ਹੈ ਬਹੁਤ ਹੀ ਥੋੜੀ ਜਿਹੀ ਐਨਰਜ਼ੀ ਦੀ ਵਰਤੋਂ ਕਰਨੀ ਇਕ ਉਚੀ ਧਰਤੀ, ਬੁਧਾਂ ਅਤੇ ਸੰਤਾਂ ਦੇ ਉਚੇਰੇ ਖੇਤਰ ਤਕ ਪਹੁੰਚਣ ਲਈ। ਇਸ ਕਰਕੇ, ਤੁਹਾਨੂੰ ਆਪ ਵੀਗਨ ਬਣਨਾ ਜ਼ਰੂਰੀ ਹੈ, ਸਿਰਫ ਜਾਨਵਰ-ਲੋਕਾਂ ਦੇ ਕਸ਼ਟਾਂ, ਦੁਖ ਲਈ ਦਇਆ ਕਰਕੇ ਹੀ ਨਹੀਂ, ਪਰ ਆਪਣੇ ਆਪ ਲਈ, ਤਾਂਕਿ ਤੁਸੀਂ ਇਸ ਭਾਰੀ, ਧੂਣ ਵਾਲੀ, ਕਤਲ ਦੇ ਬੋਝ ਵਾਲੀ ਨਾਲ ਨਾ ਜੁੜੋਂ ਜੋ ਤੁਹਾਨੂੰ ਡੋਬ ਦੇਵੇਗੀ, ਤੁਹਾਨੂੰ ਪਤਿਤ ਕਰੇਗੀ ਅਤੇ ਤੁਹਾਨੂੰ ਇਕ ਵਧੇਰੇ ਨੀਂਵੀ ਹੋਂਦ ਜਾਂ ਨਰਕ ਵਿਚ ਹੇਠਾਂ ਖਿਚ ਕੇ ਲੈ ਜਾਵੇਗੀ!

ਮੈਨੂੰ ਉਮੀਦ ਹੈ ਕਿ ਇਹ ਤੁਹਾਡੇ ਲਈ ਕਾਫੀ ਲਾਜ਼ੀਕਲ, ਤਰਕਸ਼ੀਲ ਹੈ। ਕਿਉਂਕਿ ਜੇਕਰ ਤੁਸੀਂ ਬਸ ਕੁਝ ਪੌਂਦ‌ਿਆਨ ਜਾਂ ਰੁਖਾਂ ਤੋਂ ਪਤਿਆਂ ਨੂੰ ਕਟਦੇ ਹੋ ਖਾਣ ਲਈ, ਫਿਰ ਉਨਾਂ ਦੇ ਪਤੇ ਦੁਬਾਰਾ ਉਗਣਣਗੇ; ਉਨਾਂ ਕੋਲ ਬੀਜ਼ ਹਨ ਅਤੇ ਫਿਰ ਦੁਬਾਰਾ ਵਧ ਫੁਲ ਸਕਦੇ ਹਨ। ਬਹੁਤ ਸਧਾਰਨ: ਬਸ ਇਸ ਨੂੰ ਜ਼ਮੀਨ ਵਿਚ ਪਾਉ, ਅਤੇ ਸਬਜ਼ੀ ਉਗੇਗੀ, ਵਧੇਗੀ। ਇਹ ਜਿੰਦਗੀ ਹੈ। ਇਹ ਜੀਵਨ ਦਾ ਇਕ ਪ੍ਰਤੀਕ ਹੈ। ਤੁਸੀਂ ਇਕ ਬੀਜ਼ ਪਾਉਂਦੇ ਹੋ, ਅਤੇ ਇਹ ਵਧਦਾ ਹੈ। ਭਾਵੇਂ ਜੇਕਰ ਤੁਸੀਂ ਸਬਜ਼ੀਆਂ ਦੀਆਂ ਕੁਝ ਸ਼ਾਖਾਵਾਂ ਨੂੰ ਕਟਦੇ ਹੋ, ਤੁਸੀਂ ਉਸ ਸ਼ਾਖਾ ਨੂੰ ਵਧਣ ਲਈ ਵਰਤ ਸਕਦੇ ਹੋ, ਜਿਆਦਾਤਰ ਉਨਾਂ ਵਿਚੋਂ ਇਸ ਤਰਾਂ ਹਨ। ਸੋ ਇਹ ਜਿੰਦਗੀ ਹੈ। ਇਹ ਕਤਲ ਨ੍ਹਹੀਂ ਹੈ, ਮੌਤ ਨਹੀਂ ਹੈ।

Photo Caption: ਆਤਮਿਕ ਫਲ ਤੁਹਾਡੇ ਸੰਜੀਦਾ ਅਤੇ ਦ੍ਰਿੜ ਅਭਿਆਸ ਦਾ ਸਬੂਤ ਹੈ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (10/11)