ਵਿਸਤਾਰ
ਹੋਰ ਪੜੋ
ਔ ਲੈਕ (ਵੀਐਤਨਾਮ) ਵਿਚ ਬਹੁਤ ਸਾਰੇ ਲੋਕ ਮੈਨੂੰ ਨਹੀਂ ਦੇਖਦੇ। ਉਹ ਮੈਨੂੰ ਦੇਖਣਾ ਚਾਹੁੰਦੇ ਹਨ, ਉਹ ਨਹੀਂ ਕਰ ਸਕਦੇ। ਬਹੁਤ ਸਾਰੇ ਸਵਰਗੀ ਜੀਵ ਇਥੇ ਆਉਣਾ ਚਾਹੁੰਦੇ ਹਨ, ਤੁਹਾਡੇ ਵਾਂਗ ਇਥੇ ਬੈਠਣਾ ਚਾਹੁੰਦੇ, ਪਰ ਨਹੀਂ ਆ ਸਕਦੇ। ਬਹੁਤ ਸਾਰੇ ਸਵਰਗੀ ਜੀਵ ਤੁਹਾਡੀ ਜਗਾ ਉਹਨਾਂ ਨਾਲ ਬਦਲਣੀ ਚਾਹੁੰਦੇ ਹਨ। ਇਥੇ ਮੇਰੇ ਸਾਹਮੁਣੇ ਬੈਠਣਾ ਚਾਹੁੰਦੇ ਹਨ। ਉਹ ਨਹੀਂ ਕਰ ਸਕਦੇ। ਕਿਉਂਕਿ ਉਨਾਂ ਕੋਲ ਕਾਫੀ ਗੁਣ ਨਹੀਂ ਹਨ। ਤੁਸੀਂ ਪਿਛਲੇ ਜਨਮ ਵਿਚ ਚੰਗੇ ਕੰਮ ਕੀਤੇ ਹਨ, ਸੋ ਤੁਸੀਂ ਮੈਨੂੰ ਮਿਲਦੇ ਹੋ। ਕਿਤਨੇ ਔਲ਼ੈਕਸੀਜ਼ (ਵੀਐਤਨਾਮੀਜ਼) ਮੈਨੂੰ ਮਿਲ ਸਕਦੇ ਹਨ? ਪਰ ਮੈਂ ਖੁਸ਼ ਹਾਂ ਕਿ ਘਟੋ ਘਟ ਤੁਸੀਂ ਮੈਨੂੰ ਸੁਣਦੇ ਹੋ, ਅਤੇ ਤੁਸੀਂ ਅਜ਼ੇ ਵੀ ਮੇਰੇ ਵਿਚ ਵਿਸ਼ਵਾਸ਼ ਕਰਦੇ ਹੋ। ਇਹ ਬਹੁਤ ਚੰਗਾ ਹੈ। ਮੈਂ ਖੁਸ਼ ਹਾਂ ਕਿ ਤੁਸੀਂ ਅਜੇ ਇਥੇ ਹੋ, ਕਿ ਤੁਸੀਂ ਅਜੇ ਮੈਨੂੰ ਦੇਖਣਾ ਚਾਹੁੰਦੇ ਹੋ, ਅਤੇ ਤੁਸੀਂ ਅਜੇ ਮੇਰੀ ਸਿਖਿਆ ਵਿਚ ਵਿਸ਼ਵਾਸ਼ ਕਰਦੇ ਹੋ। ਮੈਂ ਇਹਦੇ ਲਈ ਤੁਹਾਡਾ ਧੰਨਵਾਦ ਕਰਦੀ ਹਾਂ। […]ਜਿੰਦਗੀ ਛੋਟੀ, ਛੋਟੀ, ਛੋਟੀ, ਛੋਟੀ ਹੈ। ਜ਼ਲਦੀ ਨਾਲ ਮੈਡੀਟੇਸ਼ਨ ਕਰੋ, ਜ਼ਲਦੀ ਨਾਲ ਪ੍ਰਾਰਥਨਾ ਕਰੋ, ਕਿਉਂਕਿ ਕਦੇ ਕਦਾਂਈ ਜੇਕਰ ਅਸੀਂ ਚੰਗੀ ਤਰਾਂ ਅਭਿਆਸ ਨਹੀਂ ਕਰਦੇ, ਸ਼ਾਇਦ ਆਫਤ ਆ ਸਕਦੀ ਹੈ, ਸ਼ਾਇਦ ਸੰਸਾਰ ਖਤਮ ਹੋ ਜਾਵੇ, ਕੋਈ ਵੀ ਚੀਜ਼...ਤੁਸੀਂ ਸਖਤ ਕੋਸ਼ਿਸ਼ ਕਰੋ। ਇਹ ਸੌਖਾ ਨਹੀਂ ਹੈ ਪਰ ਕੋਸ਼ਿਸ਼ ਕਰੋ। […]ਤੁਹਾਨੂੰ ਸੋਚਣਾ ਚਾਹੀਦਾ ਤੁਸੀਂ ਖੁਸ਼ਕਿਸਮਤ ਹੋ। ਖੁਸ਼ਕਿਸਮਤ। ਬਹੁਤ ਖੁਸ਼ਕਿਸਮਤ। ਉਥੇ ਬਹੁਤ ਸਾਰੇ ਔਲੈਕਸੀਜ਼ (ਵੀਐਤਨਾਮੀਜ਼) ਲੋਕ ਹਨ ਜਿਹੜੇ ਇਸ ਤਰਾਂ ਨਹੀਂ ਹੋ ਸਕਦੇ। ਉਹ ਗਰੀਬ ਹਨ, ਉਹ ਕੰਮ ਕਰਨ ਲਈ ਅਮਰੀਕਾ ਨੂੰ ਜਾਂ ਜ਼ਰਮਨੀ ਨੂੰ ਨਹੀਂ ਜਾ ਸਕਦੇ, ਠੀਕ ਹੈ? ਇਹ ਚੰਗਾ ਹੈ ਕਿ ਤੁਸੀਂ ਸਿਹਤਮੰਦ ਹੋ, ਜਾਣਦੇ ਹੋ ਕਿਵੇਂ ਅਭਿਆਸ ਕਰਨਾ ਹੈ, ਅਤੇ ਇਕ ਵੀਗਨ ਬਣੇ ਰਹਿਣਾ, ਇਹ ਵਧੀਆ ਹੈ। ਬਹੁਤ ਵਧੀਆ! […]ਮੇਰੇ ਕੋਲ ਇਕ ਗੁਪਤ ਨੁਸਖਾ ਹੈ... ਮੈਂ ਮਾਪ ਬਾਰੇ ਪਤਾ ਹੈ; ਬਸ ਇਹ ਮੇਰੇ ਕੋਲ ਇਥੇ ਨਹੀਂ ਹੈ। […] ਪਰ ਤੁਸੀਂ ਇਹ ਟ੍ਰਾਏ ਕਰਨਾ, ਕਿਉਂਕਿ ਮੇਰੇ ਕੋਲ ਵੀ ਮਾਪ ਨਹੀਂ ਸੀ ਜਦੋਂ ਮੈਂ ਇਹ ਪਹਿਲੀ ਵਾਰ ਕੀਤਾ ਸੀ। ਮੈਂ ਬਸ ਇਹ ਅਨੁਭਵ ਉਤੇ ਅਧਾਰਤ ਕੀਤਾ । ਅਤੇ ਮੈਂ ਇਹਨੂੰ ਮਿਲਾਇਆ ਅਤੇ, "ਓਹ, ਵਾਓ! ਇਹ ਸੁਆਦ ਹੈ, ਮੇਰੇ ਰਬਾ, ਇਹ ਜਿਵੇਂ ਇਕ ਕਪਕੇਕ ਵਾਂਗ ਹੈ।" (ਫੁਲੇ, ਫਲਾਫੀ ਵੀ।) ਅਤੇ ਫਲਾਫੀ ਵੀ, ਅਤੇ ਇਹ ਬਸ ਕਪਕੇਕ ਦੀ ਤਰਾਂ ਫੁਲਦੇ ਹਨ। ਫਿਰ, ਬਚਿਆਂ ਦੇ ਜਨਮਦਿਨ ਦੀ ਪਾਰਟੀ ਤੇ, ਉਹ ਇਹ ਬਹੁਤ ਪਸੰਦ ਕਰਨਗੇ। […]Photo Caption: ਪੈਦਾ ਹੋਏ ਅਤੇ ਸਵਰਗ ਵਲੋਂ ਵਿਸ਼ੇਸ਼ ਤੌਰ ਤੇ ਸੁਸ਼ੋਭਿਤ ਕੀਤੇ ਗਏ