ਵਿਸਤਾਰ
ਡਾਓਨਲੋਡ Docx
ਹੋਰ ਪੜੋ
ਤੁਸੀਂ ਮਾਇਆ ਦੇ ਖੇਤਰ ਵਿਚ ਚਲੇ ਜਾਂਦੇ ਹੋ, ਜਿਵੇਂ ਇਸ ਸੰਸਾਰ ਵਾਂਗ, ਪਰ ਤੁਸੀਂ ਆਪਣੇ ਆਪ ਦਾ ਇਕ ਬੁਧ ਹੋਣ ਦਾ ਦਾਅਵਾ ਕਰਦੇ ਹੋ, ਭਾਵ ਉਲਟ ਦਿਸ਼ਾ ਵਿਚ, ਵਿਰੋਧੀ ਸ਼ਕਤੀ, ਅਤੇ ਮਾਇਆ ਜਾਣਦਾ ਹੈ ਕਿ ਤੁਹਾਡੇ ਕੋਲ ਇਹ ਨਹੀਂ ਹੈ, ਫਿਰ ਬਿਨਾਂਸ਼ਕ ਉਹ ਤੁਹਾਨੂੰ ਹੇਠਾਂ ਨੂੰ ਖਿਚਦੇ ਹਨ। ਉਥੇ ਕਿਸੇ ਬਹਾਨੇ ਦੀ ਕੋਈ ਲੋੜ ਵੀ ਨਹੀਂ ਹੈ ਕਿਉਂਕਿ ਤੁਸੀਂ ਪਹਿਲੇ ਹੀ ਬਹੁਤ ਕਮਜ਼ੋਰ ਹੋ। ਤੁਹਾਡੇ ਕੋਲ ਕੁਝ ਨਹੀਂ ਹੈ ਪਰ ਤੁਸੀਂ ਮਹਾਨ ਹੋਣ ਦਾ ਦਾਅਵਾ ਕਰਦੇ ਹੋ ਤਾਂਕਿ ਲੋਕ ਤੁਹਾਡੀ ਪੂਜਾ ਕਰਨ, ਤੁਹਾਨੂੰ ਚੜਾਵਾ ਦੇਣ, ਜਾਂ ਇਥੋਂ ਤਕ ਲੋਕਾਂ ਨੂੰ ਕੰਟ੍ਰੋਲ ਕਰਦੇ, ਲੋਕਾਂ ਤੇ ਜ਼ੁਲਮ ਕਰਦੇ, ਜਾਂ ਦੂਜੇ ਲੋਕਾਂ ਨਾਲ ਬਲਾਤਕਾਰ ਕਰਦੇ; ਪੈਸੇ ਲਈ, ਪ੍ਰਸਿਧੀ ਲਈ, ਜਾਂ ਭਦੀ, ਨੀਚ, ਨੀਵੇਂ-ਜੀਵਨ ਦੀ ਇਛਾ ਲਈ। ਫਿਰ ਬੇਸ਼ਕ ਇਹ ਮਾਇਆ ਲਈ ਕਾਫੀ ਹੈ ਤੁਹਾਨੂੰ ਹੇਠਾਂ ਨਰਕ ਨੂੰ ਖਿਚ ਕੇ ਲਿਜਾਣ ਲਈ, ਕਿਉਂਕਿ ਤੁਹਾਡੇ ਕੋਲ ਕਿਸੇ ਵੀ ਤਰਾਂ ਸੁਰਖਿਅਤ ਹੋਣ ਲਈ ਕੋਈ ਹੋਰ ਸ਼ਕਤੀ ਨਹੀਂ ਹੈ।ਜੇਕਰ ਤੁਸੀਂ ਮਹਤਵਪੂਰਨ ਨਹੀਂ ਹੋ, ਫਿਰ ਸ਼ਾਇਦ ਉਹ ਤੁਹਾਨੂੰ ਬਸ ਥੋੜੀ ਜਿਹੀ ਸਜ਼ਾ ਦੇਣਗੇ ਅਤੇ ਤੁਹਾਡੇ ਨਾਲ ਇਕ ਦੁਰਘਟਨਾ ਹੋ ਜਾਵੇ ਜਾਂ ਬਿਮਾਰ ਹੋ ਜਾਵੋਂ ਜਾਂ ਕੁਝ ਅਜਿਹਾ, ਜਾਂ ਤੁਹਾਨੂੰ ਮਰਨ ਦੇਣਗੇ। ਪਰ ਜੇਕਰ ਤੁਸੀਂ ਉਨਾਂ ਲਈ ਮਹਤਵਪੂਰਨ ਹੋ, ਤੁਸੀਂ ਹੋਰਨਾਂ ਲੋਕਾਂ ਨੂੰ ਆਪਣੇ ਵਲ ਆਕਰਸ਼ਿਤ ਕਰਦੇ ਹੋ ਤੁਹਾਡਾ ਅਨੁਸਰਨ ਕਰਨ ਲਈ ਅਤੇ ਦੁਸ਼ਟ ਚੀਜ਼ਾਂ ਤੁਹਾਡੇ ਨਾਲ ਕਰਨ ਲਈ, ਜਿਵੇਂ ਹੋਰਨਾਂ ਲੋਕਾਂ ਦਾ ਪੈਸਾ ਚੋਰੀ ਕਰਨਾ ਜਾਂ ਕੋਈ ਵੀ ਚੀਜ਼ ਉਹ ਕਰ ਸਕਣ, ਕਿਉਂਕਿ ਤੁਸੀਂ ਕਹਿੰਦੇ ਹੋ ਤੁਸੀਂ ਉਨਾਂ ਦੇ ਸਾਰੇ ਕਰਮ ਸਾਫ ਕਰ ਦੇਵੋਂਗੇ, ਜੋ ਇਕ ਝੂਠ ਹੈ। ਅਤੇ ਜਦੋਂ ਤੁਸੀਂ ਕਹਿੰਦੇ ਹੋ ਤੁਸੀਂ ਇਕ ਬੁਧ ਹੋ, ਅਤੇ ਤੁਹਾਡੇ ਕੋਲ ਉਨਾਂ ਨੂੰ ਦੇਣ ਲਈ ਕੋਈ ਸ਼ਕਤੀ ਨਹੀਂ ਹੈ, ਤੁਸੀਂ ਸਿਰਫ ਇਸ ਮਾਇਆ ਦੀ ਸ਼ਕਤੀ ਤੇ ਨਿਰਭਰ ਕਰਦੇ ਹੋ ਲੋਕਾਂ ਨੂੰ ਕਦੇ ਕਦਾਂਈ ਭਰਮਾਉਣ ਲਈ, ਉਨਾਂ ਨੂੰ ਮਹਿਸੂਸ ਕਰਵਾਉਣ ਲਈ ਜਿਵੇਂ ਉਨਾਂ ਕੋਲ ਕੁਝ ਚੀਜ਼ ਹੈ, ਬਸ ਕੁਝ ਚੀਜ਼ ਦੁਨਿਆਵੀ, ਪਰ ਗਲਤੀ ਨਾਲ, ਅਤੇ ਫਿਰ ਤੁਸੀਂ ਦਾਅਵਾ ਕਰਦੇ ਹੋ ਕਿ ਇਹ ਤੁਸੀਂ ਹੋ ਜਿਸ ਨੇ ਉਨਾਂ ਦੀ ਮਦਦ ਕੀਤੀ ਸੀ, ਫਿਰ ਬਿਨਾਂਸ਼ਕ ਲੋਕ ਤੁਹਾਡੇ ਵਿਚ ਹੋਰ ਵਿਸ਼ਵਾਸ਼ ਕਰਨਗੇ। ਕਿਉਂਕਿ ਮਾਇਆ ਦੀਆਂ ਚਾਲਾਂ ਕਾਰਨ ਵੀ, ਅਤੇ ਮਾਇਆ ਦੀ ਧੋਖਾ ਦੇਣ ਦੀ ਸ਼ਕਤੀ, ਜਦੋਂ ਤਕ ਉਹ ਤੁਹਾਡੇ ਨਾਲ ਅਕ ਨਹੀਂ ਜਾਂਦੇ, ਸੋ ਤੁਸੀਂ ਜੇਲ ਵਿਚ ਹੋਵੋਂਗੇ, ਜਾਂ ਤੁਸੀਂ ਮਰ ਜਾਵੋਂਗੇ।ਪਰ ਜੇਕਰ ਉਹ ਤੁਹਾਡੀ ਵਰਤੋਂ ਕਰ ਸਕਣ ਅਤੇ ਤੁਸੀਂ ਸਚਮੁਚ ਕਿਵੇਂ ਨਾ ਕਿਵੇਂ ਲਾਭਦਾਇਕ ਹੋ ਕਿਉਂਕਿ ਤੁਸੀਂ ਬਹੁਤ ਹੇਰਾਫੇਰੀ ਵਾਲੇ, ਤੁਸੀਂ ਛਲ ਹੋ, ਤੁਸੀਂ ਕਾਫੀ ਦੁਸ਼ਟ ਹੋ ਬਿਲਕੁਲ ਕੋਈ ਵੀ ਚੀਜ਼ ਕਰਨ ਲਈ ਆਪਣੀ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਜਾਂ ਆਪਣੇ ਨੀਚ-ਜੀਵਨ ਇਛਾ ਨੂੰ ਖੁਆਉਣ ਲਈ, ਜਿਨਸੀ ਇਛਾ, ਪੈਸੇ ਦੀ ਇਛਾ, ਜਾਂ ਪ੍ਰਸਿਧੀ ਦੀ ਇਛਾ ਲਈ, ਫਿਰ ਉਹ ਤੁਹਾਨੂੰ ਵਰਤਣਗੇ, ਇਹ ਜਾਪਦਾ ਹੈ ਜਿਵੇਂ ਸਦਾ ਲਈ, ਪਰ ਇਕ ਦਿਨ ਤੁਸੀਂ ਇਹ ਦੇਖ ਲਵੋਂਗੇ। ਕਿਉਂਕਿ ਤੁਹਾਡੀ ਆਤਮਾ ਨੂੰ ਉਨਾਂ ਦੁਆਰਾ ਪਹਿਲੇ ਹੀ ਬੰਦੀ ਬਣਾ ਲਿਆ ਗਿਆ ਹੈ। ਤੁਸੀਂ ਕਿਸੇ ਜਗਾ ਨਹੀਂ ਦੌੜ ਸਕਦੇ। ਤੁਸੀਂ ਇਥੋਂ ਤਕ ਮਦਦ ਲਈ ਵੀ ਬੁਲਾ ਨਹੀਂ ਸਕਦੇ ਜੇਕਰ ਤੁਸੀਂ ਨਰਕ ਵਿਚ ਹੋ। ਇਸ ਦੀ ਹੋਰ ਇਜਾਜ਼ਤ ਨਹੀਂ ਹੈ ਕਿਉਂਕਿ ਤੁਸੀਂ ਸਭ ਤੋਂ ਵਡਾ ਪਾਪ ਕੀਤਾ ਹੈ, ਇਹ ਕਹਿੰਦਿਆਂ ਕਿ ਤੁਸੀਂ ਇਕ ਬੁਧ ਹੋ, ਅਤੇ ਤੁਸੀਂ ਨਹੀਂ ਹੋ, ਇਹ ਕਹਿੰਦੇ ਹੋਏ ਕਿ ਤੁਸੀਂ ਪੂਰੀ ਤਰਾਂ ਗਿਆਨਵਾਨ ਹੋ ਅਤੇ ਤੁਸੀਂ ਨਹੀ ਹੋ! ਤੁਸੀਂ ਪ੍ਰਮਾਤਮਾ ਦਾ ਮਜ਼ਾਕ ਉਡਾਉਂਦੇ ਹੋ, ਤੁਸੀਂ ਆਪਣੇ ਸੁਆਰਥੀ ਲਾਭ ਲਈ ਸਵਰਗ ਦੀ ਸ਼ਕਤੀ ਦੀ ਦੁਰਵਰਤੋਂ ਕਰਦੇ ਹੋ। ਇਹੀ ਚੀਜ਼ ਹੈ ਜੋ ਮਾਇਆ ਵੀ ਕਰਨਾ ਪਸੰਦ ਕਰਦੀ ਹੈ। ਸੋ ਤੁਸੀਂ ਉਨਾਂ ਦੇ ਨਾਲ ਹੋ।ਅਤੇ ਤੁਸੀਂ ਬਹੁਤ ਹੀ ਜਿਆਦਾ ਉਨਾਂ ਵਾਂਗ ਹੋ, ਤੁਹਾਡਾ ਢੰਗ, ਤੁਹਾਡੀਆਂ ਗਤੀਵਿਧੀਆਂ, ਤੁਹਾਡਾ ਮਨ, ਤੁਹਾਡੀਆਂ ਅਭਿਲਾਸ਼ਾਵਾਂ, ਸਭ ਚੀਜ਼ ਬਸ ਇਕ ਮਾਇਆ ਦਾ ਗੁਣ ਹੈ, ਸੋ ਮਾਇਆ ਤੁਹਾਨੂੰ ਪਸੰਦ ਕਰੇਗਾ ਤੁਹਾਡੀ ਵਰਤੋਂ ਕਰਨ ਲਈ। ਅਤੇ ਇਸੇ ਕਰਕੇ ਤੁਸੀਂ ਸੋਚਦੇ ਹੋ ਤੁਸੀਂ ਇਹ ਸਾਰਾ ਸਮਾਂ ਕਰ ਸਕਦੇ ਹੋ। ਨਹੀਂ, ਇਕ ਸਮੇਂ, ਇਕ ਦਿਨ, ਤੁਸੀਂ ਇਹਦਾ ਪਛਤਾਵਾ ਕਰੋਂਗੇ। ਤੁਹਾਡਾ ਮਨ ਇਹਦਾ ਪਛਤਾਵਾ ਕਰੇਗਾ, ਪਰ ਇਹ ਬਹੁਤ ਦੇਰ ਹੋ ਜਾਵੇਗੀ। ਉਸ ਸਮੇਂ, ਇਹ ਬਹੁਤ ਦੇਰ ਹੋ ਗਈ ਹੋਵੇਗੀ, ਬਹੁਤੀ ਦੇਰ, ਬਹੁਤ ਜਿਆਦਾ ਕਰਮ ਇਕਤ੍ਰਿਤ ਹੋ ਗਏ ਕਿ ਪ੍ਰਮਾਤਮਾ ਵੀ ਇਥੋਂ ਤਕ ਤੁਹਾਡੀ ਮਦਦ ਨਹੀਂ ਕਰ ਸਕਦਾ। ਭਾਵੇਂ ਜੇਕਰ ਉਸ ਸਮੇਂ ਤੁਸੀਂ ਪਛਤਾਵਾ ਕਰਦੇ ਹੋ।ਸੋ ਭਾਵੇਂ ਜੇਕਰ ਤੁਸੀਂ ਮੇਰੇ ਪੈਰੋਕਾਰ ਹੋ ਜਾਂ ਤੁਸੀਂ ਮੈਥੋਂ ਦੀਖਿਆ ਲਈ ਹੋਈ ਹੈ, ਪਰ ਤੁਸੀਂ ਚੀਜ਼ਾਂ ਕਰਦੇ ਹੋ ਜੋ ਪ੍ਰਮਾਮਤਾ ਦੀ ਇਛਾ ਦੇ ਵਿਰੁਧ ਹਨ, ਅਤੇ ਦੂਜਿਆਂ ਨੂੰ ਨੁਕਸਾਨ ਪਹੁੰਚਾਉਂਦੇ, ਫਿਰ ਤੁਸੀਂ ਵਿਰੋਧੀ ਸ਼ਕਤੀ ਵਿਚ, ਮਾਇਆ ਦੀ ਵਿਚ ਹੋ। ਫਿਰ ਤੁਸੀਂ ਮਾਇਆ ਦੇ ਇਕ ਉਪ-ਸੇਵਕ ਹੋ। ਅਤੇ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਕਰਨ ਦੇ ਕਾਰਨ, ਉੇਹ ਇਹਦੀ ਵਰਤੋਂ ਕਰਨਗੇ ਤੁਹਾਨੂੰ ਨਰਕ ਵਿਚ ਸਦਾ ਲਈ ਸਜ਼ਾ ਦੇਣ ਲਈ। ਕਿਉਂਕਿ ਉਨਾਂ ਦੇ ਕਾਨੂੰਨ ਦਾ ਸਤਿਕਾਰ ਕਰਨਾ ਪਵੇਗਾ, ਪਰ ਤੁਸੀਂ ਮਾਇਆ ਦਾ ਇਥੇ ਕਾਨੂੰਨ ਦਾ ਸਤਿਕਾਰ ਨਹੀਂ ਕੀਤਾ, ਜੋ ਕਿ ਪੰਜ ਨਸੀਹਤਾਂ ਜਾਂ/ ਅਤੇ ਦਸ ਹੁਕਮ ਹਨ, ਜਾਂ ਹੋਰਨਾਂ ਧਰਮਾਂ ਤੋਂ ਹੋਰ ਹੁਕਮ ਹਨ। ਮਾਇਆ ਹੈ ਜੋ ਆਪਣੇ ਖੇਤਰ ਲਈ ਇਹ ਕਾਨੂੰਨ ਬਣਾਉਂਦੀ ਹੇ। ਕਿਉਂਕਿ ਉਹ ਵੀ ਪ੍ਰਮਾਤਮਾ ਨੂੰ ਕਹਿੰਦੇ ਹਨ, "ਜੇਕਰ ਤੁਸੀਂ ਉਨਾਂ ਨੂੰ ਇਥੇ ਆਉਣ ਲਈ ਇਜਾਜ਼ਤ ਦਿੰਦੇ ਹੋ, ਉਨਾਂ ਨੂੰ ਇਹਨਾਂ ਪਰਤਾਵਿਆਂ ਵਿਚੋ ਦੀ ਲੰਘਣਾ ਪਵੇਗਾ। ਉਨਾਂ ਨੂੰ ਮੇਰੇ ਸੰਸਾਰ ਦੇ ਪਰਤਾਵੇ ਨੂੰ ਸਹਿਣਾ ਪਵੇਗਾ ਇਹਨਾਂ ਪੰਜ ਨਸੀਹਤਾਂ, ਮੇਰੇ ਕਾਨੂੰਨਾਂ ਦੀ ਉਲੰਘਣਾ ਤੋਂ ਬਚਣ ਦੁਆਰਾ। ਨਹੀਂ ਤਾਂ, ਉਹ ਇਥੇ ਆਉਣਗੇ ਅਤੇ ਮੇਰੇ ਖੇਤਰ ਵਿਚ ਸਮਸਿਆ ਪੈਦਾ ਕਰਨਗੇ ਜਾਂ ਕਾਇਨਾਤ ਨੂੰ ਮਾਰ ਦੇਣਗੇ ਜੋ ਮੇਰੀ ਬਾਦਸ਼ਾਹਿਤ ਵਿਚ ਰਹਿੰਦੀ ਹੈ, ਫਿਰ ਇਹ ਚੰਗਾ ਨਹੀਨ ਹੈ।"ਸੋ, ਬਿਨਾਂਸ਼ਕ, ਕਾਨੂੰਨ, ਪੰਜ ਨਸੀਹਤਾਂ ਮਾਇਆ ਤੋਂ ਹਨ, ਪ੍ਰਮਾਤਮਾ ਤੋਂ ਨਹੀਂ । ਹੁਕਮ, ਕੁਮਾਂਡਮੇਂਟਸ, ਕੁਜ ਚਰਚ ਤੋਂ ਹਨ, ਜਿਵੇਂ ਤੁਹਾਨੂੰ ਚਰਚ ਲਈ ਚੀਜ਼ਾਂ ਕਰਨੀਆਂ ਜਰੂਰੀ ਹਨ, ਅਤੇ ਤੁਹਾਨੂੰ ਚਰਚ ਨੂੰ ਜਾਣਾ ਚਾਹੀਦਾ ਅਤੇ ਉਹ ਸਭ, ਇਥੋਂ ਤਕ ਜਦੋਂ ਚਰਚ ਪਹਿਲੇ ਹੀ ਖਰਾਬ ਹੈ। ਇਹ ਪ੍ਰਮਾਤਮਾ ਤੋਂ ਨਹੀਂ ਹੈ। ਇਹ ਸਭ ਮਾਇਆ ਤੋਂ ਹੈ, ਕਿਉਂਕਿ ਮਾਇਆ ਚਾਹੁੰਦੀ ਹੈ ਜੀਵ ਜਿਹੜੇਉਸ ਦੇ ਖੇਤਰ ਵਿਚ ਥਲੇ ਆਉਂਦੇ ਹਨ ਸਾਬਤ ਕਰਨ ਕਿ ਉਹ ਸਚਮੁਚ ਲਾਇਕ ਹਨ ਜਿਵੇਂ ਪ੍ਰਮਾਤਮਾ ਇਹਦਾ ਦਾਅਵਾ ਕਰਦਾ ਹੈ। ਜੇਕਰ ਉਹ ਪ੍ਰਮਾਤਮਾ-ਵਰਗੇ ਹਨ, ਜੇਕਰ ਉਹਨਾਂ ਕੋਲ ਆਪਣੇ ਅੰਦਰ ਪ੍ਰਮਾਤਮਾ ਦੀ ਚੰਗਿਆੜੀ ਹੈ, ਅਤੇ ਪ੍ਰਮਾਤਮਾ ਦੀ ਸ਼ਕਤੀ ਹੈ, ਉਨਾਂ ਨੂੰ ਇਹ ਸਾਬਤ ਕਰਨਾ ਪਵੇਗਾ। ਜੇਕਰ ਇਕ ਵਿਆਕਤੀ, ਇਕ ਜੀਵ ਜਿਹੜਾ ਇਥੇ ਹੇਠਾਂ ਆਉਂਦਾ ਹੈ ਅਤੇ ਪ੍ਰਮਾਤਮਾ ਵਰਗੇ ਗੁਣ ਤੋਂ ਉਲਟ ਕਰਦਾ ਹੇ, ਫਿਰ ਉਹ "ਪ੍ਰਮਾਤਮਾ-ਵਰਗਾ ਨਹੀਂ" ਹੈ ਅਤੇ ਉਹ "ਪ੍ਰਮਾਤਮਾ ਵਲੋਂ ਨਹੀਂ" ਹੈ। ਇਹ ਹੈ ਜੋ ਮਾਇਆ ਆਖਦੀ ਹੈ। ਫਿਰ ਉਹ ਸਜ਼ਾ ਦਿਤੀ ਜਾਣ, ਨਰਕ ਵਿਚ ਸਾੜੇ ਜਾਣ ਲਈ ਅਧੀਨ ਹੋਵੇਗਾ - ਉਹ ਕਹਿੰਦੇ ਹਨ ਉਸ ਬੁਰਾਈ ਨੂੰ "ਸਾਫ ਕਰਨ ਲਈ।" ਪਰ ਇਹ ਸਭ ਪ੍ਰਮਾਤਮਾ ਤੋਂ ਨਹੀਂ ਹੈ। ਪ੍ਰਮਾਤਮਾ ਤੁਹਾਨੂੰ ਇਹਨਾਂ ਦੀ ਪਾਲਣਾ ਕਰਨ ਲਈ ਕਹਿੰਦੇ ਹਨ ਤਾਂਕਿ ਤੁਸੀਂ ਸੁਰਖਿਅਤ ਰਹੋ। ਤੁਸੀਂ ਪੂਰੀ ਤਰਾਂ ਸੁਰਖਿਅਤ ਰਹਿ ਸਕੋਂ। ਪਰ ਪੰਜ ਨਸੀਹਤਾਂ ਪ੍ਰਮਾਤਮਾ ਤੋਂ ਨਹੀਂ ਹਨ!ਹੁਣ ਤੁਸੀਂ ਜਾਣਦੇ ਹੋ। ਸੋ ਭਾਵੇਂ ਜੇਕਰ ਬਹੁਤ ਸਾਰੇ ਲੋਕ ਦਾਨ ਕਰਦੇ ਹਨ, ਪਰ ਉਹ ਕਾਫੀ ਸਾਫ ਨਹੀਂ ਹਨ, ਉਹ ਕਾਫੀ ਨਿਮਰ ਨਹੀਂ ਹਨ, ਉਹ ਕਾਫੀ ਸ਼ੁਧ ਨਹੀਂ ਹਨ, ਅਤੇ ਉਹ ਪ੍ਰਮਾਤਮਾ ਦੀ ਪੂਜਾ ਨਹੀਂ ਕਰਦੇ, ਫਿਰ ਉਹਨਾਂ ਦੀ ਸ਼ਾਮਤ ਹੈ। ਉਹ ਵੀ ਨਰਕ ਨੂੰ ਜਾਣਗੇ। ਪਰ ਅਸੀਂ, ਪ੍ਰਮਾਤਮਾ ਦੇ ਪੈਰੋਕਾਰ, ਪ੍ਰਮਾਤਮਾ-ਪੈਰੋਕਾਰ, ਮੇਰੇ ਪੈਰੋਕਾਰ, ਦਾਨ ਕਰ ਸਕਦੇ ਹਨ। ਤੁਸੀਂ ਜੋ ਵੀ ਵਾਧੂ ਖਰਚ ਸਕਦੇ ਹੋ ਜਿਸ ਦੀ ਤੁਹਾਨੂੰ ਕਦੇ ਲੋੜ ਨਹੀਨ ਹੈ,. ਜੋ ਤੁਸੀਂ ਕਮਾਇਆ ਹੈ। ਤੁਸੀਂ ਉਥੇ ਬਾਹਰ ਜਾਓ, ਲੋਕਾਂ ਦੀ ਮਦਦ ਕਰੋ ਇਕ ਨੈਤਿਕ ਵਿਆਕਤੀ ਹੋਣ ਦੀ ਚੰਗਿਆਈ ਸਮਝਣ ਲਈ, ਵੀਗਨ ਹੋਣ ਲਈ, ਪ੍ਰਮਾਤਮਾ ਦੀ ਪੂਜਾ ਕਰਨ ਲਈ, ਪ੍ਰਮਾਤਮਾ ਦਾ ਧੰਨਵਾਦ ਕਰਨ ਲਈ, ਪ੍ਰਮਾਤਮਾ ਦੀ ਸਿਫਤ-ਸਲਾਹ ਕਰਨ ਲਈ, ਪਰਚੀਆਂ ਛਾਪਣ ਦੁਆਰਾ, ਜਾਂ ਇਕ ਪਾਰਟੀ ਦਾ ਪ੍ਰਬੰਧ ਕਰਨ ਦੁਆਰਾ, ਉਨਾਂ ਨੂੰ ਮੁਫਤ ਵੀਗਨ ਭੋਜਨ ਦੇਣ ਦੁਆਰਾ, ਪਰਚੀਆਂ ਵੰਡਣ ਦੁਆਰਾ, ਕਿਰਿਆਵਾਂ ਰਾਹੀਂ ਪ੍ਰਮਾਤਮਾ ਦੀ ਸਿਖਿਆ ਤੋਂ ਚੰਗਿਆਈ ਛਾਪਣਾ, ਉਦਾਹਰਣ ਵਜੋਂ ਇਸ ਤਰਾਂ; ਸਾਡੀ ਸੁਪਰੀਮ ਮਾਸਟਰ ਟੈਲੀਵੀਜ਼ਨ ਦੁਆਰਾ ਚੰਗਿਆਈ ਦਾ ਪ੍ਰਦਰਸ਼ਨ ਅਤੇ ਉਦਾਹਰਣ ਦਿਖਾਉਣਾ, ਨਾਲੇ ਕੁਝ ਫਿਲਮਾਂ ਜੋ ਚੰਗਿਆਈ ਦੀ ਉਸਤਤ ਕਰਦੀਆਂ ਹਨ, ਅਤੇ ਚੰਗਿਆਈ ਦੇ ਉਦਾਹਰਨ ਹਨ ਜੋ ਸਾਡੀ ਸੰਸਥਾ ਨੇ ਇਕ ਲੰਮਾਂ ਸਮਾਂ ਬਣਾਏ ਸੀ, ਮੇਰੀਆਂ ਸਿਖਿਆਵਾਂ, ਜਨਤਕ ਸਿਖਿਆਵਾਂ ਉਨਾਂ ਨੂੰ ਦਿਖਾਉਣੀਆ, ਉਦਾਹਰਣ ਵਜੋਂ ਇਸ ਤਰਾਂ; ਉਨਾਂ ਨੂੰ ਵੀਗਨ ਪਕਾਉਣਾ ਸਿਖਾਉਣਾ, ਉਨਾਂ ਨੂੰ ਵੀਗਨ ਭੋਜਨਾਂ ਦਾ ਸੁਆਦ ਲੈਣ ਵਿਚ ਮਦਦ ਕਰਨੀ ਤਾਂਕਿ ਉਹ ਜਾਣ ਲੈਣ ਉਹ ਚੰਗੇ ਹਨ ਅਤੇ ਪੋਸ਼ਟਿਕ ਹਨ। ਕਿਉਂਕਿ ਇਹ ਸਭ ਤੋਂ ਵਧੀਆ ਦਾਨ ਹੈ ਜੋ ਤੁਸੀਂ ਕਰ ਸਕਦੇ ਹੋ, ਇਹ ਪ੍ਰਮਾਤਮਾ ਅਤੇ ਬੁਧਾਂ ਨੂੰ ਸਭ ਤੋਂ ਜਿਆਦਾ ਖੁਸ਼ੀ ਦੇਣ ਵਾਲਾ ਹੇ।ਪਰ ਹਉਮੈਂ ਤੋਂ ਬਿਨਾਂ। ਤੁਹਾਨੂੰ ਜਾਣਨਾ ਜ਼ਰੂਰੀ ਹੈ ਤੁਸੀਂ ਇਹ ਆਪਣੇ ਸਾਥੀ ਜੀਵਾਂ ਦੀ ਮਦਦ ਕਰਨ ਲਈ ਇਕ ਜੁੰਮੇਵਾਰੀ ਵਜੋਂ ਕਰ ਰਹੇ ਹੋ। ਕਿਉਂਕਿ ਤੁਸੀਂ ਵੀ ਉਨਾਂ ਉਤੇ ਨਿਰਭਰ ਕਰਦੇ ਰਹੇ ਹੋ ਇਹ ਸਾਰੀ ਜਿੰਦਗੀ, ਇਸ ਜੀਵਨਕਾਲ ਵਿਚ ਜਿੰਦਾ ਰਹਿਣ ਲਈ, ਭੋਜਨ ਹੋਣ ਲਈ। ਸਾਫ ਪਾਣੀ ਹੋਣਾ, ਸਭ ਚੀਜ਼ ਜੋ ਤੁਹਾਡੇ ਕੋਲ ਹੈ! ਉਨਾਂ ਤੋਂ ਬਗੈਰ, ਤੁਹਾਡੇ ਕੋਲ ਕੁਝ ਨਹੀਂ ਹੋਵੇਗਾ। ਉਹ ਵੀ ਇਥੇ ਆਏ ਆਪਣੀ ਜੁੰਮੇਵਾਰੀ ਨਿਭਾਉਣ ਲਈ। ਜੇਕਰ ਜੇਕਰ ਉਹ ਗੁਮਰਾਹ ਹੋ ਜਾਂਦੇ ਹਨ, ਫਿਰ ਉਨਾਂ ਨੂੰ ਸਹੀ ਮਾਰਗ ਤੇ ਵਾਪਸ ਲਿਆਉਣ ਲਈ ਤੁਹਾਡੀ ਜੁੰਮੇਵਾਰੀ ਹੈ। ਜਾਂ ਸਭ ਤੋਂ ਵਧੀਆ ਕੁਆਨ ਯਿੰਨ ਮਾਰਗ ਹੈ, ਪਰ ਉਨਾਂ ਲਈ ਸੰਜੀਦਾ ਹੋਣਾ ਜ਼ਰੂਰੀ ਹੈ, ਉਨਾਂ ਲਈ ਜਾਨਣਾ ਜ਼ਰੂਰੀ ਹੈ ਕਿ ਪ੍ਰਮਾਤਮਾ ਸਭ ਤੋਂ ਮਹਾਨ ਹੈ। ਉਨਾਂ ਨੂੰ ਸਾਰੇ ਦਿਸ਼ਾਵਾਂ ਵਿਚ, ਸਾਰੇ ਸਮਿਆਂ ਵਿਚ, ਸਾਰਿਆਂ ਬੁਧਾਂ, ਸਾਰੇ ਸਤਿਗੁਰੂਆਂ, ਸੰਤਾਂ ਅਤੇ ਸਾਧੂਆਂ ਦਾ ਧੰਨਵਾਦ ਕਰਨਾ ਜ਼ਰੂਰੀ ਹੈ। ਨਹੀਂ ਤਾਂ, ਤੁਹਾਡਾ ਦਾਨ ਬੇਕਾਰ ਹੈ।ਬੁਧ ਨੇ ਕਿਹਾ ਕਿ ਸਚੀ ਸਿਖਿਆ ਦਾ ਦਾਨ ਸਭ ਤੋਂ ਵਧੀਆ ਭੇਟਾ ਹੈ, ਸਭ ਤੋਂ ਵਧੀਆ ਦਾਨ-ਪੁੰਨ ਹੈ। ਸਚੀ ਸਿਖਿਆ ਦਾਨ ਕਰਨਾ ਸਭ ਤੋਂ ਉਚੇ ਕਿਸਮ ਦਾ ਦਾਨ ਹੈ, ਦਾਨ ਦਾ ਰੂਪ ਜੋ ਤੁਹਾਨੂੰ ਸਭ ਤੋਂ ਵਧ ਗੁਣ ਪ੍ਰਦਾਨ ਕਰੇਗਾ। ਸਚੀ ਸਿਖਿਆ ਪ੍ਰਦਾਨ ਕਰਨੀ ਸਭ ਤੋਂ ਉਤਮ ਭੇਟਾ ਹੈ ਜਿਸ ਦੁਆਰਾ ਵਿਆਕਤੀ ਨੂੰ ਸਭ ਤੋਂ ਵਧ ਬਰਕਤਾਂ ਮਿਲਦੀਆਂ ਹਨ। ਪਰ ਤੁਹਾਨੂੰ ਪ੍ਰਮਾਤਮਾ ਦਾ ਇਹ ਕਰਨ ਦੇ ਮੌਕੇ ਲਈ ਧੰਨਵਾਦ ਕਰਨ ਲਈ ਆਪਣੇ ਦਿਲ ਵਿਚ ਪਵਿਤਰ ਹੋਣਾ ਅਤੇ ਨਿਮਰ ਹੋਣਾ ਜ਼ਰੂਰੀ ਹੈ, ਕਿ ਤੁਹਾਡੇ ਕੋਲ ਵਿਤੀ ਹੈ, ਕਿ ਤੁਹਾਡੇ ਕੋਲ ਕਾਫੀ ਸਿਹਤ ਹੈ ਇਹ ਜਾ ਕੇ ਕਰਨ ਲਈ। ਇਹ ਆਪਣੇ ਵੈਬਸਾਇਟ ਤੇ ਕਰੋ, ਆਪਣੇ ਫੇਸਬੁਕ ਉਤੇ, ਜੋ ਵੀ ਉਤੇ - ਤੁਹਾਡੇ ਵੈਬ ਖਾਤਿਆਂ ਤੇ ਵੀ। ਬਾਹਰ ਉਥੇ ਅਣਜਾਣ ਸਮੂਹਿਕ ਲੋਕਾਂ ਨੂੰ ਸਤਿਗੁਰੂ ਦੀ ਸਚੀ ਸਿਖਿਆ ਦਾਨ ਕਰਨ ਲਈ ਕੋਈ ਵੀ ਚੀਜ਼ ਕਰੋ। ਉਹ ਵੀ ਤੁਹਾਡੀ ਮਦਦ ਕਰੇਗਾ। ਇਹ ਸਭ ਤੋਂ ਵਧੀਆ ਦਾਨ ਹੈ।ਇਸ ਸਮੇਂ, ਪ੍ਰਮਾਤਮਾ ਸਰਰਿਕ, ਭੌਤਿਕ ਦਾਨ ਦੀ ਮੰਗ ਹੋਰ ਨਹੀਂ ਕਰ ਰਹੇ। ਮੈਂ ਪ੍ਰਮਾਤਮਾ ਨੂੰ ਬੇਨਤੀ ਕਰ ਰਹੀ ਅਤੇ ਰੋ ਰਹੀ ਹਾਂ। ਮੈਂ ਕਿਹਾ, "ਕਿਉਂ? ਕਿਉਂ? ਸਰਬਸ਼ਕਤੀਮਾਨ, ਸਭ ਤੋਂ ਮਹਾਨ ਤੋਂ ਸਭ ਤੋਂ ਮਹਾਨ ਤੋਂ ਪਰੇ, ਮੈਂ ਹੋਰ ਸਰੀਰਕ ਤੌਰ ਤੇ ਹੋਰ ਕਿਉਂ ਨਹੀਂ ਦੇ ਸਕਦੀ?" ਉਨਾਂ ਨੇ ਕਿਹਾ, "ਕਿਉਂਕਿ ਲੋਕ ਜੋ ਆਫਤ ਖੇਤਰਾਂ ਵਿਚ ਹਨ ਜਾਂ ਮਹਾਂਮਾਰੀ ਮੌਤ ਸਮੇਂ ਵਿਚ ਹਨ, ਕਿਸੇ ਵੀ ਸਮੇਂ, ਕਿਸੇ ਜਗਾ, ਉਹ ਇਸਦੇ ਹਕਦਾਰ ਹਨ।" ਉਨਾਂ ਨੂੰ ਸਾਫ ਕੀਤੇ ਜਾਣ ਲਈ ਇਹਦੀ ਲੋੜ ਹੈ, ਜਾਂ ਉਨਾਂ ਨੂੰ ਆਪਣੇ ਅਤੀਤ ਦੇ ਕਰਮਾਂ ਲਈ ਇਕ ਨੀਵੇਂ ਸੰਸਾਰ ਨੂੰ ਜਾਂ ਨਰਕ ਨੂੰ ਖਿਚ ਕੇ ਲਿਜਾਇਆ ਜਾਵੇਗਾ । ਅਤੇ ਜੇਕਰ ਉਨਾਂ ਵਿਚੋਂ ਕਿਸੇ ਕੋਲ ਬੇਹਦ ਜਿਆਦਾ ਭਾਰੀ ਕਰਮ ਨਾ ਹੋਣ ਨਰਕ ਨੂੰ ਜਾਣ ਲਈ ਜਾਂ ਇਕ ਵਧੇਰੇ ਨੀਵੇਂ ਸੰਸਾਰ ਨੂੰ ਜਾਣ ਲਈ, ਫਿਰ ਸਤਿਗੁਰੂ ਸ਼ਕਤੀ ਉਨਾਂ ਦੀ ਆਤਮਾ ਨੂੰ ਸਵਰਗ ਨੂੰ ਲਿਜਾ ਸਕਦੀ ਹੈ, ਨੀਵੇਂ ਜਾਂ ਉਚੇ ਨੂੰ, ਤਦਾਨਸਾਰ। ਸੋ, ਜੇਕਰ ਤੁਸੀਂ ਉਨਾਂ ਦੀ ਮਦਦ ਕਰਦੇ ਹੋ, ਫਿਰ ਸ਼ਾਇਦ ਉਹ ਗੁਣ ਉਨਾਂ ਲਈ ਘਟ ਹੋਣਗੇ, ਕਿਉਂਕਿ ਉਹ ਕੁਝ ਚੀਜ਼ ਸਵੀਕਾਰ ਕਰਦੇ ਅਤੇ ਉਨਾਂ ਨੂੰ ਉਹਦੇ ਲਈ ਗੁਣਾਂ ਦਾ ਅਦਾਨ-ਪ੍ਰਦਾਨ ਕਰਨਾ ਪਵੇਗਾ। ਇਸ ਕਿਸਮ ਦਾ ਸਰੀਰਕ ਦਾਨ, ਸਰਕਾਰਾਂ ਕਿਵੇਂ ਵੀ ਇਹ ਕਰਨਗੀਆਂ। ਸਰਕਾਰਾਂ ਕੋਲ ਸਾਧਨ ਹਨ, ਇਹ ਕਰਨ ਲਈ ਵਿਤੀ ਸ਼ਕਤੀ ਹੈ।ਨਾਲੇ, ਕਦੇ ਕਦਾਂਈ ਜਦੋਂ ਅਸੀਂ ਲੋੜਵੰਦ ਲੋਕਾਂ ਦੀ ਮਦਦ ਲਈ ਬਾਹਰ ਜਾਂਦੇ ਹਾਂ, ਕੁਝ ਸਰਕਾਰਾਂ ਸਾਡੇ ਤੇ ਦੋਸ਼ ਲਾਉਂਦੀਆਂ ਹਨ ਲੋਕਾਂ ਨੂੰ "ਪਕੜਨ" ਲਈ ਮੇਰੇ ਸਮੂਹ ਵਿਚ ਲਿਆਉਣ ਦੀ ਕੋਸ਼ਿਸ਼ ਕਰਨ ਲਈ ਅਤੇ ਉਨਾਂ ਨੂੰ ਸੁਪਰੀਮ ਮਾਸਟਰ ਟੈਲੀਵੀਜ਼ਨ ਉਤੇ ਜਾਣ ਲਈ ਮਜ਼ਬੂਰ ਕਰਨ ਲਈ। ਕਾਹਦੇ ਲਈ? ਭਾਵੇਂ ਜੇਕਰ ਉਹ ਮੇਰੀ ਟੈਲੀਵੀਜ਼ਨ ਤੇ ਜਕੋਤਕੀ ਜਾਂਦੇ ਹਨ ਕਿਉਂਕਿ ਮੇਰੀ ਗਲਬਾਤ ਕਾਰਨ, ਮੇਰੇ ਉਨਾਂ ਤੇ ਦਬਾ ਪਾਉਣ ਕਾਰਨ, ਜਾਂ ਮੇਰੇ ਉਨਾਂ ਨੂੰ ਇਸ ਵਿਚ ਲੁਭਾਉਣ ਲਈ, ਫਿਰ ਇਹ ਉਨਾਂ ਲਈ ਵੀ ਚੰਗਾ ਹੈ। ਉਨਾਂ ਕੋਲ ਗੁਣ ਹੋਣਗੇ, ਬਹੁਤ ਜਿਆਦਾ ਗੁਣ, ਕਿਉਂਕਿ ਉਹ ਕੋਈ ਚੀਜ਼ ਮਾੜੀ ਨਹੀਂ ਕਰ ਰਹੇ, ਉਨਾਂ ਤੋਂ ਸਾਡੀ ਟੈਲੀਵੀਜ਼ਨ ਉਤੇ ਕੋਈ ਮਾੜਾ ਉਦਾਹਰਣ ਨਹੀਂ ਹੈ। ਕੇਵਲ ਸਭ ਚੰਗੀਆਂ ਚੀਜ਼ਾਂ ਹੀ।Photo Caption: ਨਿਮਾਣਾ ਮਹਾਨ-ਭਰਮ ਭੰਬਲਭੂਸੇ ਵਿਚ ਪਾ ਸਕਦਾ ਹੈ