ਵਿਸਤਾਰ
ਡਾਓਨਲੋਡ Docx
ਹੋਰ ਪੜੋ
ਬਚੇ। ਹਮੇਸ਼ਾਂ ਕੋਸ਼ਿਸ਼ ਕਰੋ ਯਾਦ ਕਰਨ ਦੀ। ਬਸ ਯਾਦ ਕਰੋ ਜੋ ਵੀ ਤੁਸੀਂ ਕਰ ਸਕੋਂ, ਸੰਪਰਕ ਆਪਣੇ ਅਲੌਕਿਕ ਈਸ਼ਵਰੀ ਆਪੇ ਨਾਲ। ਵਧੇਰੇ ਮ੍ਹਹਾਨ ਅਲੌਕਿਕ ਜੋ ਹੈ ਸਾਰੇ ਦੇਵਤਿਆਂ ਤੋਂ। ਹਮੇਸ਼ਾਂ ਕੋਸ਼ਿਸ਼ ਕਰੋ ਯਾਦ ਕਰਨ ਦੀ। ਜਦੋਂ ਤੁਸੀਂ ਖਾਂਦੇ ਹੋ ਤੁਸੀਂ ਪ੍ਰਭੂ ਦਾ ਧੰਨਵਾਦ ਕਰੋ। ਜਦੋਂ ਤੁਸੀਂ ਪੀਂਦੇ ਹੋ, ਤੁਸੀਂ ਧੰਨਵਾਦ ਕਰੋ ਪ੍ਰਭੂ ਦਾ। ਜਦੋਂ ਤੁਸੀਂ ਇਥੋਂ ਤਕ ਕਿ ਗੁਸਲਖਾਨੇ ਨੂੰ ਜਾਂਦੇ ਹੋ, ਤੁਸੀਂ ਦਰਖਤਾਂ ਦਾ ਧੰਨਵਾਦ ਕਰੋ ਟੋਏਲੇਟ ਕਾਗਜ਼ ਲਈ । ਨਹੀਂ, ਮੈਨੂੰ ਮਾਫ ਕਰਨਾ, ਅਸੀਂ ਕਰੋੜਾਂ ਹੀ ਦਰਖਤ ਕਟਦੇ ਹਾਂ ਹਰ ਸਾਲ ਬਸ ਸਿਟਦੇ ਹਾਂ ਗੁਸਲਖਾਨੇ ਵਿਚ, ਅਤੇ ਹੋਰ ਵੀ। ਇਹ ਸਾਰਾ ਦੁਬਾਰਾ ਨਹੀਂ ਵਰਤਿਆ। ਇਹ ਸਭ ਨਵੇਂ ਦਰਖਤ ਹਨ ਹਰ ਵਾਰੀ। ਅਤੇ ਅਸੀਂ ਇਹ ਵਰਤਦੇ ਹਾਂ ਬਿਨਾਂ ਕਿਸੇ ਸ਼ੁਕਰ ਦੇ ਦਰਖਤਾਂ ਲਈ, ਬਿਨਾਂ ਅਫਸੋਸ ਮਹਿਸੂਸ ਕੀਤਿਆਂ ਦਰਖਤਾਂ ਲਈ , ਬਿਨਾਂ ਜੰਗਲ ਦਾ ਧੰਨਵਾਦ ਕਰਦਿਆਂ, ਕੁਝ ਨਹੀਂ । ਸੋ, ਹਰ ਚੀਜ਼ ਅਸੀਂ ਇਥੇ ਕਰਦੇ ਹਾਂ, ਹਰ ਚੀਜ਼ ਸਾਡੇ ਪਾਸ ਇਥੇ ਹੈ, ਇਹ ਇਕ ਚਿਤਾਵਨੀ ਹੋਣੀ ਚਾਹੀਦੀ ਹੈ ਸਾਡੀ ਸ਼ੁਕਰਗੁਜਾਰੀ ਦੀ ਸਮੁਚੇ ਬ੍ਰਹਿਮੰਡ ਪ੍ਰਤੀ, ਸਾਰੇ ਸੁਖ ਆਰਾਮ ਲਈ, ਸਾਰੀਆਂ ਰਚਨਾਵਾਂ ਲਈ ਜੋ ਸਾਨੂੰ ਆਸ਼ੀਰਵਾਦ ਦਿੰਦੀਆਂ ਹਨ, ਸਾਡੀ ਮੱਦਦ ਕਰਦੀਆਂ ਹਨ, ਕੁਰਬਾਨੀ ਕਰਦੀਆਂ ਹਨ ਸਾਡੇ ਲਈ ਹਰ ਰੋਜ਼। ਇਥੋਂ ਤਕ ਜੋ ਵੀ ਅਸੀਂ ਕਰਦੇ ਹਾਂ, ਅਸੀਂ ਕਦੇ ਵੀ ਨਹੀਂ ਕਾਫੀ ਕਰਦੇ ਇਹ ਸਭ ਮੁੜ ਅਦਾ ਕਰਨ ਲਈ । ਸੋ ਬਸ ਪ੍ਰਾਰਥਨਾ ਕਰੋ ਕਿ ਤੁਸੀਂ ਕਾਫੀ ਅਭਿਆਸ ਕਰ ਸਕੋਂ ਤਾਂਕਿ ਤੁਸੀਂ ਕੁਝ ਰੁਹਾਨੀ ਗੁਣਾਂ ਨੂੰ ਸਾਂਝਾ ਕਰ ਸਕੋਂ ਇਨਾਂ ਰਚਨਾਵਾਂ ਲਈ ਜੋ ਤੁਹਾਡੇ ਆਸ ਪਾਸ ਹਨ; ਧਰਤੀ ਜਿਸ ਉਤੇ ਤੁਸੀਂ ਤੁਰਦੇ ਹੋ, ਹਵਾ ਜਿਹੜੀ ਤੁਸੀਂ ਅੰਦਰ ਸਾਹ ਲੈਂਦੇ ਹੋ, ਅਸਮਾਨ ਜੋ ਖੁਲੀਆਂ ਬਾਹਾਂ ਅਡਦਾ ਹੈ ਸਾਰਾ ਦਿਨ ਤੁਹਾਡੇ ਲਈ , ਤੁਹਾਨੂੰ ਖੂਬਸੂਰਤ ਰੰਗ ਦਿੰਦਾ ਹੈ ਤੁਹਾਡੀਆਂ ਅਖਾਂ ਨੂੰ ਸ਼ਾਂਤ ਕਰਨ ਲਈ ਅਤੇ ਮ੍ਹਹਿਸੂਸ ਕਰਵਾਉਣ ਲਈ ਕਿ ਤੁਸੀਂ ਵਿਸ਼ਾਲ ਹੋ, ਕਿ ਤੁਹਾਡਾ ਦਮ ਨਹੀਂ ਘੁਟ ਰਿਹਾ ਇਕ ਛੋਟੀ ਜਿਹੀ ਜਗਾ ਵਿਚ ਕਿਤੇ ਪ੍ਰੰਤੂ ਤੁਹਾਡੇ ਪਾਸ ਸਮੁਚਾ ਅਸਮਾਨ ਹੈ, ਅਤੇ ਸਾਰੇ ਦਰਖਤ ਜੋ ਅਕਸੀਜ਼ਨ ਦਿੰਦੇ ਹਨ ਅਤੇ ਆਪਣੀ ਸ਼ਾਂ ਦਿੰਦੇ ਹਨ ਅਤੇ ਆਪਣੇ ਫਲ ਦਿੰਦੇ ਹਨ, ਅਤੇ ਸਾਰੀਆਂ ਸਬਜ਼ੀਆਂ ਜੋ ਤੁਹਾਨੂੰ ਆਪਣੀ ਜਿੰਦਗੀ ਦਿੰਦੀਆਂ ਹਨ ਤੁਹਾਡੀ ਜਿੰਦਗੀ ਲਈ । ਜੋ ਵੀ ਚੀਜ਼ ਦੀ ਸਾਨੂੰ ਲੋੜ ਹੈ ਜਾਂ ਜੋ ਸਾਡੇ ਪਾਸ ਕਦੇ ਸੀ ਜਾਂ ਅਸੀਂ ਵਰਤੋਂ ਕਰਦੇ ਹਾਂ ਉਹ ਯਾਦ ਦਿਲਾ ਰਹੀ ਹੈ ਸੰਪਰਕ ਬਾਰੇ ਸਾਰੀਆਂ ਚੀਜ਼ਾਂ ਦੇ ਨਾਲ ਅਤੇ ਈਸ਼ਵਰ ਦੇ ਨਾਲ। ਸੋ ਅਸੀਂ ਧੰਨਵਾਦ ਕਰਦੇ ਹਾਂ ਪ੍ਰਭੂ ਦਾ, ਧੰਨਵਾਦ ਕਰਦੇ ਹਾਂ ਸਾਰੇ ਦੇਵਤਿਆਂ ਅਤੇ ਦੇਵੀਆਂ ਦਾ ਅਤੇ ਪ੍ਰਭੂ ਸਰਬ ਸ਼ਕਤੀਮਾਨ ਦਾ ਹਰ ਚੀਜ਼ ਲਈ ਜੋ ਸਾਡੇ ਪਾਸ ਹੈ। ਅਤੇ ਅਸੀਂ ਮੁਆਫੀ ਮੰਗੀਏ ਸਾਰੇ ਜੀਵਾਂ ਤੋਂ ਜੋ ਵੀ ਨੁਕਸਾਨ ਅਸੀਂ ਕੀਤਾ ਹੈ ਜਾਂ ਕਰ ਰਹੇ ਹਾਂ ਉਨਾਂ ਨੂੰ ਬਿਨਾਂ ਸੋਚੇ ਸਮਝੇ ਗਲਤੀ ਨਾਲ ਜਾਂ ਕਦੇ ਕਦਾਂਈ ਜਾਣ ਬੁਝ ਕੇ ਆਪਣੀਆਂ ਲੋੜਾਂ ਲਈ, ਆਪਣੇ ਸੁਖ ਆਰਾਮ ਲਈ । ਬਹੁਤ ਜੀਵ ਦੁਖੀ ਹੁੰਦੇ ਹਨ, ਕੁਰਬਾਨੀ ਕਰਦੇ ਹਨ ਸਾਡੇ ਲਈ । ਸੋ ਹਰ ਇਕ ਮੌਕੇ ਦੀ ਵਰਤੋਂ ਕਰੋ ਯਾਦ ਕਰਨ ਲਈ ਕਿ ਅਸੀਂ ਸਭ ਦੇ ਨਾਲ ਜੁੜੇ ਹੋਏ ਹਾਂ, ਕਿ ਅਸੀਂ ਰਿਣੀ ਹਾਂ ਦੈਵੀ ਸ਼ਕਤੀ ਦੇ ਸਾਰੇ ਜੀਵਾਂ ਵਿਚ ਅਤੇ ਅਸੀਂ ਸਭ ਦਾ ਧੰਨਵਾਦ ਕਰਦੇ ਹਾਂ। ਕਦੇ ਨਾ ਭੁਲੋ। ਕਦੇ ਨਾ ਭੁਲੋ ਜਦੋਂ ਤੁਸੀਂ ਖਾਂਦੇ ਹੋ, ਜਦੋਂ ਤੁਸੀਂ ਪੀਂਦੇ ਹੋ, ਜਦੋਂ ਤੁਸੀਂ ਗੁਸਲਖਾਨੇ ਜਾਂਦੇ ਹੋ, ਜਦੋਂ ਤੁਸੀਂ ਸਾਬਣ ਵਰਤਦੇ ਹੋ ਇਥੋਂ ਤਕ। ਉਹ ਆਇਆ ਕਿਸੇ ਦਰਖਤ ਤੋਂ ਕਿਸੇ ਜਗਾ ਤੋਂ, ਕੁਝ ਜ਼ੈਤੂਨ ਦੇ ਦਰਖਤ, ਸ਼ਾਇਦ ਨਾਰੀਅਲ ਦਾ ਤੇਲ। ਇਥੋਂ ਤਕ ਸਮੁੰਦਰ ਜਿਹੜਾ ਪੈਦਾ ਕਰਦਾ ਹੈ ਸੀਅ ਵੀਡ ਜਿਸਦਾ ਸਾਬਨ ਬਣਦਾ ਹੈ, ਨਮਕ ਸਮੁੰਦਰ ਤੋਂ ਜਾਂ ਖਾਣਾਂ ਤੋਂ, ਹਰ ਚੀਜ਼ ਪੈਦਾ ਕੀਤੀ ਜਾਂਦੀ ਹੈ ਸਾਡੇ ਸੁਖ ਆਰਾਮ ਲਈ । ਅਤੇ ਇਸੇ ਕਰਕੇ ਜਦੋਂ ਵੀ ਅਸੀਂ ਇਸ ਦੀ ਵਰਤੋਂ ਕਰਦੇ ਹਾਂ, ਸਾਨੂੰ ਹਮੇਸ਼ਾਂ ਪ੍ਰਭੂ ਨੂੰ ਯਾਦ ਕਰਨਾ ਚਾਹੀਦਾ ਹੈ। ਅਸੀਂ ਸਾਰਿਆਂ ਜੀਵਾਂ ਦਾ ਅਤੇ ਪ੍ਰਭੂ ਦਾ ਧੰਨਵਾਦ ਕਰਦੇ ਹਾਂ। ਘਟੋ ਘਟ, ਅਸੀਂ ਉਸ ਵਾਹਿਗੁਰੂ ਦਾ ਧੰਨਵਾਦ ਕਰੀਏ। ਇਥੋਂ ਤਕ ਜੇਕਰ ਸਾਡੇ ਪਾਸ ਧੰਨ ਹੈ ਖਰੀਦਣ ਲਈ, ਜੇਕਰ ਅਸੀਂ ਮ੍ਹਹਿਸੂਸ ਕਰਦੇ ਹਾਂ ਕਿ ਅਸੀਂ ਇਸ ਦੇ ਹਕਦਾਰ ਹਾਂ, ਭਾਵੇਂ ਜੇਕਰ ਇਹ ਚੀਜ਼ਾਂ ਬਸ ਰੋਜ਼ ਵਰਤਣ ਲਈ ਹਨ ਅਤੇ ਅਸੀਂ ਇਸ ਬਾਰੇ ਹੋਰ ਸੋਚਦੇ ਤਕ ਵੀ ਨਹੀਂ ਹਾਂ, ਪ੍ਰੰਤੂ ਸਾਨੂੰ ਇਹਦੀ ਵਰਤੋਂ ਕਰਨੀ ਚਾਹੀਦੀ ਹੈ ਸਾਨੂੰ ਯਾਦ ਦਿਲਾਉਣ ਲਈ, ਜੁੜੇ ਰਹਿਣ ਲਈ । ਠੀਕ ਹੈ? (ਠੀਕ ਹੈ।) ਇਹ ਵੀ ਅਭਿਆਸ ਕਰਨਾ ਹੈ। ਮੈਂ ਵੀ ਇਹ ਕਰਦੀ ਹਾਂ। ਇਹ ਹੈ ਇਕ ਨੁਸਖਾ ਮੈਂ ਤੁਹਾਨੂੰ ਦਿਤਾ ਹੈ । ਮੈਂ ਕਦੇ ਨਹੀਂ ਭੁਲਦੀ। ਜਦੋਂ ਅਸੀਂ ਸਾਹ ਲੈਂਦੇ ਹਾਂ, ਅਸੀਂ ਵੀ ਨੁਕਸਾਨ ਪਹੁੰਚਾ ਰਹੇ ਹਾਂ ਬਹੁਤ ਸਾਰੇ ਅਦਿਖ ਜੀਵਾਂ ਨੂੰ। ਸੋ ਹਰ ਰੋਜ਼, ਜੇਕਰ ਤੁਸੀਂ ਧੰਨਵਾਦ ਨਹੀਂ ਕਰ ਸਕਦੇ ਸਾਰਾ ਸਮਾਂ, ਸਵੇਰ ਵੇਲੇ ਤੁਸੀਂ ਧੰਨਵਾਦ ਕਰੋ ਇਕ ਚੰਗੇ ਦਿਨ ਲਈ ਜੋ ਆ ਰਿਹਾ ਹੈ ਅਤੇ ਸੁਰਖਿਆ ਲਈ ਜੋ ਤੁਸੀਂ ਦੇਖਦੇ ਹੋ ਜਾਂ ਨਹੀਂ ਦੇਖਦੇ। ਸ਼ਾਮ ਨੂੰ, ਤੁਸੀਂ ਧੰਨਵਾਦ ਕਰੋ ਸਾਰੇ ਚੰਗੇ ਦਿਨਾਂ ਲਈ ਜਿਹੜੇ ਬੀਤ ਗਏ ਹਨ ਅਤੇ ਸਾਰੀਆਂ ਚੀਜ਼ਾਂ ਲਈ ਜੋ ਤੁਹਾਡੇ ਪਾਸ ਹਨ ਜੋ ਤੁਹਾਡੇ ਜੀਵਨ ਨੂੰ ਬਣਾਉਦੀਆਂ ਹਨ ਇਕ ਸਵਰਗ ਧਰਤੀ ਉਤੇ। ਇਥੋਂ ਤਕ ਜੇਕਰ ਕਦੇ ਕਦਾਂਈ ਇਹ ਅਣਸੁਖਾਵਾਂ ਵੀ ਹੋਵੇ ਇਥੇ, ਪ੍ਰੰਤੂ ਅਜ਼ੇ ਵੀ, ਹਰ ਚੀਜ਼ ਸਾਡੇ ਕੋਲ ਹੈ, ਸਾਨੂੰ ਸੁਖ ਆਰਾਮ ਦੇਣ ਲਈ ਅਤੇ ਸਾਡੀਆਂ ਜਿੰਦਗੀਆਂ ਨੂੰ ਵਧੇਰੇ ਖੂਬਸੂਰਤ ਬਨਾਉਣ ਲਈ ਇਥੇ। ਅਸੀਂ ਇਕ ਬਹੁਤ ਹੀ ਖੁਸ਼ਕਿਸਮਤ ਲੋਕਾਂ ਦਾ ਸਮੂਹ ਹਾਂ। ਇਹ ਜ਼ਰੂਰੀ ਨਹੀਂ ਧੰਨ ਹੋਵੇ ਤਾਂ ਇਕ ਖੁਸ਼ਕਿਸਮਤੀ ਦਾ ਸੰਕੇਤ ਹੁੰਦਾ ਹੈ। ਅਸੀਂ ਖੁਸ਼ਕਿਸਮਤ ਹਾਂ ਕਿਉਂਕਿ ਸਾਡੇ ਪਾਸ ਕਾਫੀ ਹੈ ਜੀਣ ਲਈ ਅਤੇ ਸਾਡੇ ਪਾਸ ਰੁਹਾਨੀ ਸ਼ਕਤੀ ਹੈ ਸਹਾਰੇ ਲਈ । ਮੁਸੀਬਤ ਦੇ ਸਮਿਆਂ ਵਿਚ, ਨਿਰਾਸਤਾ ਦੇ ਸਮਿਆਂ ਵਿਚ, ਬਹੁਤੇ ਲੋਕਾਂ ਪਾਸ ਨਹੀਂ ਹੁੰਦਾ, ਇਕ ਭੋਰਾ ਵੀ ਨਹੀਂ ਹੁੰਦਾ ਜੋ ਸਾਡੇ ਪਾਸ ਮੌਜ਼ੂਦ ਹੈ। ਸੋ ਸਾਨੂੰ ਹਮੇਸ਼ਾਂ ਯਾਦ ਰਖਣਾ ਚਾਹੀਦਾ ਹੈ ਧੰਨਵਾਦ ਕਰਨ ਲਈ। ਜਦੋਂ ਵੀ ਅਸੀਂ ਈਸ਼ਵਰ ਦਾ ਧੰਨਵਾਦ ਕਰਦੇ ਹਾਂ, ਅਸੀਂ ਵੀ ਈਸ਼ਵਰ ਨਾਲ ਜੁੜੇ ਹੁੰਦੇ ਹਾਂ, ਨਾ ਕਿ ਬਸ ਜਦੋ ਅਸੀਂ ਅਭਿਆਸ ਕਰਦੇ ਹੁੰਦੇ ਹਾਂ। ਅਤੇ ਸਾਨੂੰ ਧੰਨਵਾਦ ਕਰਨਾ ਚਾਹੀਦਾ ਹੈ ਪਾਣੀ ਦੇ ਪ੍ਰਭੂ ਨੂੰ, ਮੀਂਹ ਦੇ ਪ੍ਰਭੂ ਨੂੰ। ਅਸੀਂ ਸਾਰੇ ਦੇਵਤਿਆਂ ਦਾ ਧੰਨਵਾਦ ਕਰਦੇ ਹਾਂ। ਮੈਂ ਸਾਰਿਆਂ ਦਾ ਨਹੀਂ ਧੰਨਵਾਦ ਕਰ ਸਕਦੀ , ਪ੍ਰੰਤੂ ਜਦੋਂ ਵੀ ਮੈਂ ਯਾਦ ਕਰਦੀ ਹਾਂ, ਜੇਕਰ ਮੈਂ ਪਾਣੀ ਦੀ ਵਰਤੋਂ ਕਰਦੀ ਹਾਂ, ਮੈਂ ਪਾਣੀ ਦੇ ਦੇਵਤੇ ਦਾ ਧੰਨਵਾਦ ਕਰਦੀ ਹਾਂ। ਜੇਕਰ ਮੈਂ ਸਬਜ਼ੀਆਂ ਵਰਤਦੀ ਹਾਂ, ਮੈਂ ਸਾਰੀਆਂ ਸਬਜ਼ੀਆਂ ਦਾ, ਜਿਨਾਂ ਨੇ ਮੇਰੇ ਲਈ ਕੁਰਬਾਨੀ ਕੀਤੀ ਹੈ, ਉਨਾਂ ਦਾ ਧੰਨਵਾਦ ਕਰਦੀ ਹਾਂ, ਅਤੇ ਧੰਨਵਾਦ ਕਰਦੀ ਹਾਂ ਪਰੀ ਦਾ, ਪ੍ਰਭੂ ਦਾ ਜੋ ਉਨਾਂ ਦੀ ਦੇਖ ਭਾਲ ਕਰਦਾ ਹੈ ਤਾਂਕਿ ਉਹ ਸੋਹਣੀ ਤਰਾਂ ਵਧ ਫੁਲ ਸਕਣ, ਸੁਆਦੀ। ਦਰਖਤ ਦਾ ਧੰਨਵਾਦ ਕਰਦੀ ਹਾਂ ਜਿਹੜਾ ਮੈਨੂੰ ਫਲ ਦਿੰਦਾ ਹੈ, ਭਾਵੇਂ ਮੈਂ ਉਸ ਦਰਖਤ ਨੂੰ ਨਹੀਂ ਦੇਖ ਸਕਦੀ। ਪ੍ਰੰਤੂ ਫਲ ਦੇ ਰਾਹੀਂ ਮੈਂ ਦਰਖਤ ਦਾ ਧੰਨਵਾਦ ਕਰਦੀ ਹਾਂ ਜਿਸ ਨੇ ਮੈਨੂੰ ਅਜਿਹਾ ਖੂਬਸੂਰਤ, ਸੁਆਦਲਾ ਫਲ ਦਿਤਾ ਹੈ। ਅਤੇ ਮੈਂ ਦਰਖਤ ਨੂੰ ਆਸ਼ੀਰਵਾਦ ਦਿੰਦੀ ਹਾਂ। ਅਤੇ ਮੈਂ ਸਾਂਝੇ ਕਰਦੀ ਹਾਂ ਕੁਝ ਰੁਹਾਨੀ ਗੁਣਾਂ ਦੇ ਅੰਕ ਉਨਾਂ ਦੀ ਉਨਤੀ ਲਈ । ਜੇਕਰ ਮੈਂ ਗਲਤੀ ਨਾਲ ਇਕ ਕੀੜੀ ਨੂੰ ਜਾਂ ਕਿਸੇ ਚੀਜ਼ ਨੂੰ ਦੁਖ ਪਹੁੰਚਾਉਂਦੀ ਹਾਂ, ਮੈਂ ਸਾਂਝੇ ਕਰਦੀ ਹਾਂ ਆਪਣੇ ਰੁਹਾਨੀ ਗੁਣਾਂ ਦੇ ਅੰਕ ਉਨਾਂ ਦੇ ਨਾਲ। ਕੋਈ ਵੀ ਜੀਵ, ਮੈਂ ਹਰ ਰੋਜ਼ ਸਾਂਝਾ ਕਰਦੀ ਹਾਂ। ਅਤੇ ਇਹ ਹੈ ਜਿਸ ਨਾਲ ਅਸੀਂ ਹਮੇਸ਼ਾਂ ਹੀ ਸੰਪਰਕ ਜੋੜੀ ਰਖਦੇ ਹਾਂ ਸਾਰੀ ਕਾਇਨਾਤ ਦੇ ਨਾਲ। ਅਤੇ ਸਾਰੀਆਂ ਸ੍ਰਿਸ਼ਟੀਆਂ ਦੇ ਰਾਹੀਂ, ਅਸੀਂ ਦੇਵਤਿਆਂ ਅਤੇ ਦੇਵੀਆਂ ਦਾ ਧੰਨਵਾਦ ਕਰਦੇ ਹਾਂ ਅਤੇ ਸਰਬ ਸ਼ਕਤੀਮਾਨ ਦਾ ਉਨਾਂ ਨੂੰ ਸਿਰਜ਼ਨ ਲਈ , ਸਾਡੀ ਮੱਦਦ ਕਰਨ ਲਈ । ਇਹ ਵੀ ਅਭਿਆਸ ਹੀ ਹੈ। ਹਮੇਸ਼ਾਂ ਪ੍ਰਭੂ ਨੂੰ ਯਾਦ ਰਖੋ। ਅਤੇ ਉਨਾਂ ਰਚਨਾਵਾਂ ਦੇ ਰਾਹੀਂ, ਅਸੀਂ ਯਾਦ ਕਰਦੇ ਹਾਂ ਜਿਸ ਨੇ ਉਨਾਂ ਨੂੰ ਰਚਿਆ ਹੈ, ਅਤੇ ਜੋ ਉਨਾਂ ਨੂੰ ਆਸ਼ੀਰਵਾਦ ਦਿੰਦਾ ਹੈ, ਅਤੇ ਜਿਹੜਾ ਰਚਨਾਵਾਂ ਨੂੰ ਸਿਰਜ਼ਦਾ ਹੈ। ਸੋ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਹਰ ਰੋਜ਼ ਮੈਂ ਉਨਾਂ ਦਾ ਧੰਨਵਾਦ ਕਰਦੀ ਹਾਂ। ਮੈਂ ਆਪਣੀ ਡਾਇਰੀ ਵਿਚ ਲਿਖਿਆ ਹੈ ਹਰ ਸਮੇਂ । ਹਰ ਰੋਜ਼, ਮੈਂ ਬਹੁਤ ਵਾਰੀ ਧੰਨਵਾਦ ਕਰਦੀ ਹਾਂ। ਜਦੋਂ ਮੈਂ ਲਿਖਦੀ ਹਾਂ ਆਪਣੇ ਰੁਹਾਨੀ ਅੰਕਾਂ ਨੂੰ, ਜਾਂ ਜੋ ਵੀ ਮੈਂ ਅਜ਼ ਚੰਗਾ ਕੀਤਾ ਹੈ, ਜਾਂ ਜੋ ਵੀ ਮੈਂ ਲਭਿਆ ਹੈ, ਕੁਝ ਨਵਾਂ ਰੁਹਾਨੀ ਅਲੌਕਿਕਤਾ, ਜਾਂ ਕੁਝ ਚੀਜ਼, ਜਾਂ ਕੁਝ ਗਹਿਰਾ ਪਧਰ ਈਸ਼ਵਰੀ ਸੰਪਰਕ ਦਾ, ਜਦੋਂ ਕਦੇ ਵੀ। ਹਰ ਰੋਜ਼, ਮੈਂ ਧੰਨਵਾਦ ਕਰਦੀ ਹਾਂ। ਮੈਂ ਲਿਖਦੀ ਹਾਂ, ਤੁਹਾਡਾ ਧੰਨਵਾਦ ਬੇਅੰਤ, ਤੁਹਾਡੇ ਸਾਰਿਆਂ ਦਾ ਜਿਨਾਂ ਨੇ ਮੇਰੀ ਮੱਦਦ ਕੀਤੀ ਹੈ। ” ਇਥੋਂ ਤਕ ਮੈਂ, ਇਕ ਗੁਰੂ ਇਸ ਗ੍ਰਹਿ ਉਤੇ, ਮੈਨੂੰ ਵੀ ਮੱਦਦ ਦੀ ਲੋੜ ਹੈ। ਸੋ ਮੈਂ ਹਰ ਇਕ ਦਾ ਧੰਨਵਾਦ ਕਰਦੀ ਹਾਂ। ਮੈਂ ਧੰਨਵਾਦ ਕਰਦੀ ਹਾਂ ਕਿਸੇ ਵਿਆਕਤੀ ਦਾ ਜਿਹੜਾ ਮੇਰੇ ਲਈ ਪਕਾਉਂਦਾ ਹੈ। ਮੈਂ ਧੰਨਵਾਦ ਕਰਦੀ ਹਾਂ ਚੌਲਾਂ ਦੇ ਪੌਦਿਆਂ ਦਾ। ਮੈਂ ਧੰਨਵਾਦ ਕਰਦੀ ਹਾਂ ਪਾਣੀ ਦਾ। ਮੈਂ ਧਰਤੀ ਦਾ ਧੰਨਵਾਦ ਕਰਦੀ ਹਾਂ। ਅਤੇ ਮੈਂ ਧੰਨਵਾਦ ਕਰਦੀ ਹਾਂ ਸਾਰੇ ਸਵਰਗੀ ਰਖਵਾਲਿਆਂ ਦਾ ਅਤੇ ਫਰਿਸ਼ਤਿਆਂ ਦਾ ਜਿਹੜੇ ਹਰ ਰੋਜ਼ ਮੇਰੀ ਰਖਿਆ ਕਰਦੇ ਹਨ, ਜਿਤਨਾ ਵੀ ਉਹ ਕਰਨ ਦੇ ਕਾਬਲ ਹਨ, ਅਤੇ ਸਾਰੇ ਦੇਵਤੇ ਅਤੇ ਦੇਵੀਆਂ ਦਾ ਜਿਹੜੇ ਮੇਰੀ ਜਿੰਦਗੀ ਵਿਚ ਭੌਤਿਕ ਰੂਪ ਵਿਚ ਪ੍ਰਗਟ ਹੁੰਦੇ ਹਨ ਜਾਂ ਅਦਿਖ ਰੂਪ ਵਿਚ ਮੇਰੀ ਮੱਦਦ ਕਰਨ ਲਈ ਅਨੇਕ ਹੀ ਤਰੀਕਿਆਂ ਨਾਲ। ਇਥੋਂ ਤਕ ਇਕ ਰਾਜ਼ਾ, ਉਸ ਨੂੰ ਵੀ ਮੱਦਦ ਦੀ ਲੋੜ ਹੈ। ਤੁਸੀਂ ਦੇਖਿਆ ਮੇਰਾ ਭਾਵ? ਇਕ ਰਾਜ਼ਾ, ਉਹ ਸਮੁਚੇ ਦੇਸ਼ ਉਤੇ ਰਾਜ ਕਰਦਾ ਹੈ, ਪ੍ਰੰਤੂ ਉਸ ਨੂੰ ਆਪਣੀ ਫੌਜ਼ ਦੀ ਲੋੜ ਹੈ ਆਪਣੇ ਮ੍ਹਹਿਲ ਦੀ ਰਖਿਆ ਕਰਨ ਲਈ । ਉਸ ਨੂੰ ਲਾਂਗਰੀ ਦੀ ਲੋੜ ਹੈ ਉਸ ਦੇ ਲਈ ਪਕਾਉਣ ਲਈ । ਉਸ ਨੂੰ ਲੋੜ ਹੈ ਕਿਸੇ ਵਿਆਕਤੀ ਦੀ ਜੋ ਉਸ ਦੇ ਕਪੜੇ ਤਿਆਰ ਕਰੇ। ਹਰ ਇਕ ਨੂੰ ਕਿਸੇ ਵਿਆਕਤੀ ਜਾਂ ਕਿਸੇ ਚੀਜ਼ ਦੀ ਲੋੜ ਹੈ। ਸੋ ਅਸੀਂ ਹਮੇਸ਼ਾਂ ਰਖੀਏ ਇਹ ਸ਼ੁਕਰਗੁਜਾਰ ਵਾਲੀ ਭਾਵਨਾ ਆਪਣੇ ਹਿਰਦੇ ਅੰਦਰ। ਹਮੇਸ਼ਾਂ ਧੰਨਵਾਦ ਕਰੀ ਜਾਵੋ। ਜਦੋਂ ਵੀ ਅਸੀਂ ਧੰਨਵਾਦ ਕਰਦੇ ਹਾਂ, ਅਸੀਂ ਹਮੇਸ਼ਾਂ ਪ੍ਰਭੂ ਨੂੰ ਯਾਦ ਕਰਦੇ ਹਾਂ, ਕਿਉਂਕਿ ਇਹ ਪ੍ਰਭੂ ਹੈ ਜਿਸਨੇ ਉਨਾਂ ਨੂੰ ਸਿਰਜ਼ਿਆ ਹੈ।